Headlines

ਹਾਸੇ ਵੰਡਣ ਵਾਲਾ ਵਿਅੰਗਕਾਰ ਗੁਰਮੇਲ ਸਿੰਘ ਬਦੇਸ਼ਾ ਤੁਰ ਗਿਆ..

ਡਾ. ਗੁਰਵਿੰਦਰ ਸਿੰਘ-
ਸਾਹਿਤਕ ਹਲਕਿਆਂ ਵਿੱਚ ਇਹ ਖਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਕਿ ਕੈਨੇਡਾ ਦਾ ਵਿਅੰਗਕਾਰ ਅਤੇ ਹਸੂੰ ਹਸੂੰ ਕਰਦੇ ਰਹਿਣ ਵਾਲਾ ਨੌਜਵਾਨ ਵੀਰ ਗੁਰਮੇਲ ਸਿੰਘ ਬਦੇਸ਼ਾ ਚੜਾਈ ਕਰ ਗਿਆ ਹੈ।ਉਹ ਪਿਛਲੇ ਕੁਝ ਸਮੇਂ  ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਅਥਾਹ ਕੋਸ਼ਿਸ਼ਾਂ ਦੇ ਬਾਵਜੂਦ  ਤੰਦਰੁਸਤ ਨਹੀਂ ਹੋ ਸਕਿਆ। ਸ਼ੁਕਰਵਾਰ 12  ਜੁਲਾਈ ਨੂੰ ਉਸ ਨੇ ਅੰਤਿਮ ਸਾਹ ਲਏ। ਪਿਛਲੇ ਸਮੇਂ ਜਦੋਂ ਨਾਵਲਕਾਰ ਵੀਰ ਸ਼ਿਵਚਰਨ ਸਿੰਘ ਜੱਗੀ ਕੁੱਸਾ ਕੈਨੇਡਾ ਆਇਆ, ਤਾਂ ਉਸ ਵੇਲੇ ਮੈਨੂੰ ਗੁਰਮੇਲ ਸਿੰਘ ਬਦੇਸ਼ਾ ਦਾ ਫੋਨ ਆਇਆ ਅਤੇ ਉਸਨੇ ਦਿਲ ਦੇ ਵਲਵਲੇ ਸਾਂਝੇ ਕੀਤੇ। ਜਦੋ ਸਿਹਤ ਦੀ ਸਮੱਸਿਆ ਬਾਰੇ ਦੱਸਿਆ, ਤਾਂ ਮੈਂ ਗੁਜ਼ਾਰਿਸ਼ ਕੀਤੀ ਕਿ ਉਹ ਦਾਰੂ ਪੀਣ ਤੋਂ ਗੁਰੇਜ ਕਰੇ,..ਪਰ ਸ਼ਾਇਦ ਕਾਫੀ ਦੇਰ ਹੋ ਚੁੱਕੀ ਸੀ।
ਅੱਜ ਇਸ ਦੁਖਦਾਈ ਘੜੀ ‘ਚ ਗੁਰਮੇਲ ਸਿੰਘ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਹੈ। ਗੁਰਮੇਲ ਸਿੰਘ ਬਦੇਸ਼ਾ ਦਾ ਵਿਛੋੜਾ ਵੱਡਾ ਘਾਟਾ ਹੈ, ਨਾ ਸਿਰਫ ਪਰਿਵਾਰ ਲਈ ਹੀ, ਬਲਕਿ ਦੋਸਤਾਂ ਮਿੱਤਰਾਂ ਲਈ ਵੀ। ਪਿਛਲੇ ਕੁਝ ਦਿਨਾਂ ਤੋਂ ਉਹ ਲਗਾਤਾਰ ਵਿਅੰਗ ਵਿੱਚ ਆਪਣੇ ਹਸਪਤਾਲ ਦੇ ਸਫਰ ਬਾਰੇ ਲਿਖ ਰਿਹਾ ਸੀ, ਪਰ ਚੜ੍ਹਦੀ ਕਲਾ ਵਿੱਚ ਸੀ। ਚਲਾਣੇ ਤੋਂ ਪਹਿਲਾਂ ਗੁਰਮੇਲ ਸਿੰਘ ਬਦੇਸ਼ਾ ਦੀਆਂ ਲਿਖੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ :
**
ਮੋਰ ਰੋਦਿਆਂ ਵੀ ਨੱਚਦਾ ,
ਹੰਝੂ ਕੇਰਦਿਆਂ ਵੀ ਹੱਸਦਾ ..!
ਇੱਕ ਗੁਰਮੇਲ ਹੀ ਹੈ ਤੇਰਾ ,
ਜੋ ਨਿਰਭਓ ਹੋਕੇ ਵੱਸਦਾ …!!

ਸਰੀਰ ਹੀ ਬਿਮਾਰ ਹੈ ਜੀ …!
ਬਾਕੀ ਸੱਭ ਖੈਰ ਹੈ……….!!!
**
ਤਿੰਨ ਹਫਤੇ ਤੋ ੳੱਪਰ ਦਾ ਸਮਾਂ ਹੋ ਗਿਆ ਹੈ- ਹਸਪਤਾਲ ‘ਚ ਦਾਖਿਲ ਹੋਏ ਨੂੰ, ਹਾਲੇ ਵੀ ਛੁੱਟੀ ਦੀ ਕੋਈ ਵਾਈ- ਧਾਈ ਨਹੀ ਦਿਸ ਰਹੀ।
ਬੇਸ਼ਕ ਇਸ ਹਸਪਾਲ ਵਿੱਚ ਸਿਰੇ ਦਾ ਇਲਾਜ ਹੈ, ਪਰ, ਆਪਣਾ ਘਰ ,ਘਰ ਹੀ ਹੁੰਦਾ ਹੈ ।
ਮੈਨੂੰ ਬੇਸ਼ਕ . ਇਥੇ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ , ਪਰ ਪਿੱਛੇ ਪਰਿਵਾਰ, ਰਿਸ਼ਤੇਦਾਰ ਦੋਸਤ ਬਹੁਤ ਫਿਕਰਮੰਦ ਹਨ ।
**
ਪਹਿਲਾਂ ਪਾਣੀ ਕਿਨਾਰਿਓਂ-ਕਨਿਆਰੀ ਹੋ ਗਿਆ ਤਾਂ ਡਾਕਟਰਾਂ/ਨਰਸਾਂ ਨੇ ਪੇਟ ਚ’ ਵੱਡਾ ਬੋਰ ਕਰਕੇ ਕੁਝ ਰਾਹਤ ਦਿਵਾਉਣ ਲਈ ਜਦੋ ਜਹਿਦ ਕੀਤੀ , ਆਠਾਰਾਂ ਕੁ ਲਿਟਰ ਪਾਣੀ ਕੱਢ ਦਿੱਤਾ ,, ਪਰ ਕਹਿੰਦੇ ਅੱਜੇ ਗੱਲ ਨਹੀ ਬਣੀ,,ਕੋਲ ਇੱਕ ਕੁਦਰਤੀ ਲੱਗੇ ਛੋਟੇ ਬੋਰ-ਬੈਲ ਵਿੱਚ ਛੋਟਾ ਪਾਈਪ ਪਾ ਕੇ ਹੀ ਹਟੇ।
ਹੁਣ ਕਹਿੰਦੇ ਨੇ ਕਿ ਜਿੰਨਾ ਚਿਰ ਢਿੱਡ-ਸਰੋਵਰ ਸੰਪੂਰਨ ਸਾਫ ਨਹੀ ਹੁੰਦਾ, ਅਸੀ ਜੁਗਾੜ ਪੁੱਟ ਨਹੀ ਸਕਦੇ ।
ਹੁਣ ਮੈਂ ਕੁਝ ਵੀ ਨਹੀਂ ਕਰ ਸਕਦਾ ,ਰੱਬ ਜਾਂ ਡਾਕਟਰ ਪੂਰੀ ਵਾਹ ਲਗਾਅ ਰਹੇ ਨੇ-ਇੰਨਾਂ ‘ਤੇ ਪੂਰਾ ਯਕੀਨ ਹੈ ।

— ਮੈਂ ਤਾਂ ਬੱਸ , ਹੁਣ ਰਾਮੂਵਾਲੀਏ  ਵਾਂਗੂੰ ਬੈਠ ਕੇ ਇੱਕ ਕਿਨਾਰੇ “ਟੈਂਅ-ਟੈਂਅ ਕਰਨ ਯੋਗਾ ਹਾਂ ,  (ਜਾਂ ) ਦੂਜੇ ਪਾਸੇ ਬੈਠ ਕੇ ਸੁਖਬੀਰ ਬਾਦਲ ਵਾਂਗੂੰ’ ‘ ਜੈਕਾਰੇ ਛੱਡਣ ਹੀ ਜੋਗਾ ਹਾਂ
…ਭਲਾ ਏਹਦੇ ਵਿੱਚ ਜੈਕਾਰੇ ਛੱਡਣ ਵਾਲੀ ਕਿਹੜੀ ਗੱਲ ਹੈ-,ਭਾਈ…!?!
****ਹਮੇਸ਼ਾਂ ਚੜਦੀ ਕਲਾ ਰਹੇ****

ਸਾਫਾਈ ਕਰਕੇ ਜਾਪਦੈ , ਨਵਾ ਪਾਣੀ ਛੱਡਣਗੇ ! ਤਾਂਹੀ ਨਵੀਂ ਹਰਿਆਲੀ ਆਵੇਗੀ ॥
ਇਹ ਸੱਭ ਕੁਝ ਰੱਬ ਦੀ ਮਿਹਰ ਸਦਕਾ ਅਤੇ ਤੁਹਾਡੀਆਂ ਦੁਆ ਸਦਕਾ ਹੋ ਸਕਿਆ ਹੈ ॥
ਰੱਬ ਸੱਭ ਨੂ ਹਮੇਸ਼ਾਂ ਰਾਜ਼ੀ ਬਾਜ਼ੀ। ਰੱਖੇ, ਐਸਾ ਦੁਖ-ਦਰਦ ਕਿਸੇ ਨੂੰ ਨਾ ਦਿਖਾਵੇ ,!!
********************
ਕਈ ਵਾਰ ਇਹ ਚਿੰਤਾ , ਚਿਖਾ ਬਰਾਬਰ ਹੋ ਨਿਬੜਦੀ ਹੈ ..!
ਸਨੁਹਿਰੀ ਭਵਿੱਖ , ਕਲਹੈਣਾ ਭਵਿੱਖ ਹੋ ਨਿਬੜਦਾ ..॥
“,ਇੱਥੇ ਚਿੜੀ ਵਿਚਾਰੀ ਕੀ ਕਰੇ …?
ਚਿੱੜਾ ਵਿਚਾਰਾ ਪਾਣੀ ਪੀ ਮਰੇ …..॥ ”
ਕੁਲ ਮਿਲਾਅ ਕੇ ਜੇ ਦੇਖਿਆ ਜਾਵੇ ਤਾਂ ਕੈਨੇਡਾ ਦੀ ਜਿੰਦਗੀ ਬਹੁਤੀ ਵਧੀਆ ਨਹੀ ਰਹੀ ..।
ਅਸੀ ਅਠਾਈ- ਤੀਹ ਸਾਲ ਪਹਿਲਾਂ ਏਥੇ ਆਏ ਸਾਂ ਤਾਂ ਓਦੋਂ ਗੱਲ ਕੁਝ ਹੋਰ ਹੀ ਹੁੰਦੀ ਸੀ ! ਅਗਲੇ ਪਿਛਲੇ ਚਾਵਾਂ ਨਾਲ ਉਡੀਕਦੇ ਹੁੰਦੇ ਸਨ , ਪਰ ਹੁਣ ਕਿੱਥੇ ..!?!
ਜੀਣ – ਮਰਨ ਦਾ ਬਹੁਤ ਫਰਕ ਪੈ ਗਿਆ !!
ਇਥੇ ਸਿਵੇ ਤਾਂ ਦਿਲ ਖਿਚਾਊ ਬਣਾਅ ਲਏ , ਫਿਊਨਰਲ – ਹੋਮ ਇੱਕ ਨਾਲੋ ਸੁੰਦਰ !!!!

ਮਾਤ/ ਭੂਮੀ ਚ’ ਪਰ ਅਜੇ ਵੀ ਪਿੰਡ ਦੇ  ਸਿਵਿਆਂ ‘ ਚ ਸਮਾਅ ਜਾਣ ਨੂੰ ਜੀਅ ਕਰਦਾ ਹੈ।
ਏਥੇ ਤਾਂ  ‘ ਬੰਦਾ_ ਫੂਕੂ ‘ ਮੁਕਾਬਾਲਿਆਂ ‘ਚ ਪੰਜਾਹ ਪਰਸੈਂਟ  (50% off )  ਦੇ ਰਹੇ ਨੇ,..।
ਹੁਣ ਤੁਸੀ ਦੱਸੋ .. ਬੰਦਾ ਮਰੇ ਤੇ ਮਰੇ  ਕਿੱਥੇ ..?