Headlines

ਕੰਨ ’ਤੇ ਪੱਟੀ ਬੰਨ੍ਹ ਕੇ ਸਮਾਗਮ ਵਿੱਚ ਪੁੱਜੇ ਟਰੰਪ

ਸਮਰਥਕਾਂ ਵੱਲੋਂ ਜ਼ੋਰਦਾਰ ਸਵਾਗਤ

ਨਿਊਯਾਰਕ,16 ਜੁਲਾਈ

ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਡੋਨਾਲਡ ਟਰੰਪ ਹਮਲੇ ਤੋਂ ਦੋ ਦਿਨ ਬਾਅਦ ਅੱਜ ਰਿਪਬਲਿਕ ਨੈਸ਼ਨਲ ਕਨਵੈਨਸ਼ਨ ਵਿਚ ਪੁੱਜੇ। ਇਸ ਮੌਕੇ ਉਨ੍ਹਾਂ ਸਮਾਗਮ ਨੂੂੰ ਸੰਬੋਧਨ ਨਹੀਂ ਕੀਤਾ ਪਰ ਸਟੇਜ ਤੋਂ ਜਾਂਦੇ ਉਹ ਨਜ਼ਰ ਆਏ। ਇਸ ਦੌਰਾਨ ਹਾਲ ਵਿਚ ਮੌਜੂਦ ਸਮਰਥਕਾਂ ਤੇ ਆਗੂਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ’ਤੇ ਪੈਨਸਿਲਵੇਨੀਆ ਵਿੱਚ ਇੱਕ ਚੋਣ ਰੈਲੀ ਵਿੱਚ ਗੋਲੀ ਚਲਾਈ ਗਈ ਸੀ। ਕੰਨ ਵਿੱਚ ਗੋਲੀ ਲੱਗਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਸੁਰੱਖਿਆ ਕਰਮੀ ਨੇ ਇਕ ਹਮਲਾਵਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਯੂਐਸ ਸੀਕਰੇਟ ਸਰਵਿਸ ਨੇ ਕਿਹਾ ਕਿ ਟਰੰਪ (78) ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਵਿੱਚ ਇੱਕ ਗੋਲੀ ਲੱਗੀ। ਨਿਸ਼ਾਨੇਬਾਜ਼ ਨੇ ਬਟਲਰ ਵਿੱਚ ਰੈਲੀ ਸਥਾਨ ਬਾਹਰ ਇੱਕ ਉੱਚੀ ਥਾਂ ਤੋਂ ਸਟੇਜ ਵੱਲ ਕਈ ਗੋਲੀਆਂ ਚਲਾਈਆਂ ਸੀ।