Headlines

ਟੋਰਾਂਟੋ ਇਲਾਕੇ ਵਿੱਚ ਭਾਰੀ ਮੀਂਹ ਨਾਲ ਬਣੀ ਹੜਾਂ ਵਰਗੀ ਹਾਲਤ

ਟੋਰਾਂਟੋ, (ਬਲਜਿੰਦਰ ਸੇਖਾ) -ਟੋਰਾਂਟੋ ਤੇ ਨਾਲ ਲਗਦੇ ਖੇਤਰ ਮਿਸੀਸਾਗਾ , ਬਰੈਮਪਟਨ , ਵੁੱਡਬਰਿੱਜ ਵਿੱਚ ਭਾਰੀ ਮੀਂਹ ਕਾਰਨ ਹਾਈਵੇਅ ਤੇ ਸ਼ਹਿਰਾਂ ਤੇ ਪੁਲਾਂ ਹੇਠ ਮੀਂਹ ਦਾ ਪਾਣੀ ਇਕੱਠਾ ਹੋਣ ਨਾਲ ਕਈ ਥਾਵਾਂ ਤੇ ਕਾਰਾਂ ਪਾਣੀ ਵਿੱਚ ਡੁੱਬ ਗਈਆਂ ਹਨ । ਵੰਡਰਲੈਡ , ਟੋਰਾਂਟੋ ਯੂਨੀਅਨ ਸਟੇਸ਼ਨ , ਲੇਕ ਸ਼ੇਆਓਰ , ਟੋਰਬਰਾਮ , ਸਟੀਲ ਤੇ ਕਵਾਲਟੀ ਸਵੀਟ ਪਲਾਜਾ ਨੂੰ ਬੰਦ ਕਰ ਦਿੱਤਾ ਗਿਆ ਹੈ । ਪਿਛਲੇ ਚੌਵੀ ਸਾਲਾਂ ਵਿੱਚ ਅਜਿਹੇ ਹਾਲਾਤ ਦੇਖਣ ਨੂੰ ਮਿਲੇ ਹਨ । ਹੋਰ ਕਈ ਇਲਾਕਿਆ ਵਿੱਚ  ਵਿੱਚ ਭਾਰੀ ਦੌਰਾਨ ਪ੍ਰਸ਼ਾਸਨ ਨੇ ਧਿਆਨ ਨਾਲ ਗੱਡੀ ਚਲਾਉਣ ਲਈ ਕਿਹਾ ਹੈ।ਬਹੁਤ ਸਾਰੀਆਂ ਗੱਡੀਆਂ ਵਿੱਚ ਪਾਣੀ ਭਰ ਗਿਆ ਹੈ। ਬਿਜਲੀ ਵੀ ਗੁੱਲ ਹੋ ਗਈ ਹੈ ।ਸਾਡੇ ਨੁਮਾਇੰਦੇ ਨਾਲ ਸੰਪਰਕ ਕਰਕੇ ਇਲਾਕੇ ਦੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਕਿਹਾ ਕਿ ਲੋੜਵੰਦ ਕਿਸੇ ਵੀ ਜ਼ਰੂਰਤ ਵਿੱਚ ਗੁਰੂ ਘਰ ਨਾਲ ਸੰਪਰਕ ਕਰਨ ।
ਮੌਸਮ ਵਿਭਾਗ ਨੇ ਹੋਰ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ।