Headlines

ਕੈਨੇਡਾ ਦੀ ਤਰਕਸ਼ੀਲ ਸੁਸਾਇਟੀ ਵਲੋਂ ਸਮਾਗਮ

ਟੋਰਾਂਟੋ (ਬਲਜਿੰਦਰ ਸੇਖਾ )-ਤਰਕਸ਼ੀਲ ( ਰੈਸ਼ਨਾਲਿਸਟ) ਸੁਸਾਇਟੀ ਕਨੇਡਾ ਦੀ ਇਕਾਈ ਓਨਟਾਰੀੳ ਵਲੋਂ ਗਰੀਨਰੀਅਰ ਸੈਂਟਰਲ ਪਾਰਕ ਬਰੈਂਮਪਟਨ ਵਿਖੇ 14 ਜੁਲਾਈ ਨੂੰ ਇੱਕ ਸੈਮੀਨਾਰ ਕਰਵਾਇਆ ਗਿਆ। ਡਾ ਬਲਜਿੰਦਰ ਸਿੰਘ ਸੇਖੋਂ ਅਤੇ ਬਲਵਿੰਦਰ ਬਰਨਾਲਾ ਇਸਦੇ ਮੁੱਖ ਬੁਲਾਰੇ ਸਨ। ਡਾ ਸੇਖੋਂ ਵੱਲੋਂ ਰਾਜਨੀਤੀ ਅਤੇ ਧਰਮ ਅਤੇ ਬਲਵਿੰਦਰ ਬਰਨਾਲਾ ਵੱਲੋਂ ਤਰਕਸ਼ੀਲਤਾ ਦੀ ਲੋੜ ਤੇ ਮਹੱਤਵ  ਵਿਸ਼ਿਆਂ ਤੇ ਤੇ ਆਪਣੇ ਵਿਚਾਰ ਰੱਖੇ। ਡਾ ਸੇਖੋਂ ਵੱਲੋਂ ਰਾਜਨੀਤੀ ਤੇ ਧਰਮ ਦੇ ਵੱਖ ਕਰਨ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਰਾਜਨੀਤਕ ਲੋਕ ਧਰਮ ਦੀ ਵਰਤੋਂ ਆਪਣੇ ਮੁਫ਼ਾਦਾਂ ਲਈ ਕਰਦੇ ਹਨ। ਧਰਮ ਦੇ ਨਾਮ ਤੇ ਲੋਕਾਂ ਨੂੰ ਸੌਖਿਆਂ ਗੁਮਰਾਹ ਕੀਤਾ ਜਾ ਸਕਦਾ ਹੈ। ਬਲਵਿੰਦਰ ਬਰਨਾਲਾ ਵੱਲੋਂ ਤਰਕਸ਼ੀਲਤਾ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਇਹ ਇੱਕ ਸਮਝ ਹੈ ਜਿਸਦਾ ਅਧਾਰ ਬੁੱਧੀ ਅਤੇ ਦਲੀਲ ਹੈ। ਬੁੱਧੀ ਅਤੇ ਦਲੀਲ ਹੀ ਅਸਲੀਅਤ ਜਾਨਣ ਲਈ ਸਾਡੇ ਸਹਾਇਕ ਹੁੰਦੇ ਹਨ। ਅਨੁਭਵ ਅਧਾਰਤ ਸਮਝ ਨਾਲ ਅਸੀਂ ਭਟਕ ਸਕਦੇ ਹਾਂ । ਅਨੁਭਵ ਨੂੰ ਤੱਥਾਂ ਤੇ ਅਧਾਰਤ ਪਰਖਣ ਦੀ ਜ਼ਰੂਰਤ ਹੁੰਦੀ ਹੈ। ਧਰਮ ਦਾ ਅਧਾਰ ਕੇਵਲ ਅਨੁਭਵ ਹੀ ਹੈ ।
ਬਲਦੇਵ ਰਹਿਪਾ ਵੱਲੋਂ ਬਜੁਰਗਾਂ ਲਈ ਆ ਰਹੀਆਂ ਸਮੱਸਿਆਵਾਂ ਤੇ ਆਪਣੇ ਵਿਚਾਰ ਰੱਖੇ। ਸਟੇਜ ਦੀ ਭੂਮਿਕਾ ਸਕੱਤਰ ਅਮਰਦੀਪ ਮੰਡੇਰ ਵੱਲੋਂ ਨਿਭਾਈ ਗਈ। ਅਖੀਰ ਤੇ ਪ੍ਰਧਾਨ ਜਸਬੀਰ ਚਾਹਲ ਨੇ ਸਭ ਦਾ ਧੰਨਵਾਦ ਕੀਤਾ ਗਿਆ।