Headlines

ਵਿੰਨੀਪੈਗ ਵਿਚ ਚੜਦੀਕਲਾ ਸਪੋਰਟਸ ਕਲੱਬ ਵਲੋਂ ਟੂਰਨਾਮੈਂਟ 3-4 ਅਗਸਤ ਨੂੰ

ਵਿੰਨੀਪੈਗ ( ਸ਼ਰਮਾ)-ਚੜਦੀਕਲਾ ਸਪੋਰਟਸ ਕਲੱਬ ਵੈਸਟ ਸੇਂਟ ਪੌਲ ਵਲੋਂ  ਪਹਿਲਾ ਟੂਰਨਾਮੈਂਟ 3 ਅਤੇ 4 ਅਗਸਤ ਦਿਨ ਸ਼ਨਵੀਰ ਤੇ ਐਤਵਾਰ ਨੂੰ  48 ਹਾਲੈਂਡ ਰੋਡ ਵੈਸਟ ਸੇਂਟ ਪੌਲ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ  ਸੋਕਰ ਲੜਕ ਤੇ ਲੜਕੀਆਂ, ਦੌੜਾਂ ਲੜਕੇ ਤੇ ਲੜਕੀਆਂ। ਰੱਸਕਸ਼ੀ, ਵਾਲੀਬਾਲ ਮੁਕਾਬਲੇ ਅਤੇ ਲੋਕਲ ਕਬੱਡੀ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਟੀਮਾਂ ਵਲੋਂ ਐਂਟਰੀਆਂ ਦੀ ਆਖਰੀ ਮਿਤੀ 29 ਜੁਲਾਈ ਹੋਵੇਗੀ। ਖੇਡ ਮੇਲੇ ਦੌਰਾਨ ਸਟਾਲ, ਜਾਂ ਕੋਈ ਪਰਫਾਰਮੈਂਸ ਜਾਂ ਹੋਰ ਜਾਣਕਾਰੀ ਲਈ ਕਮੇਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੰਪਰਕ ਕਰੋ ਰੁਪਿੰਦਰ ਬਰਾੜ ਫੋਨ ਨੰਬਰ 204-899-2827, ਜੱਗੀ ਗਰੇਵਾਲ 204-899-7519, ਕਮਲ ਸੇਖੋਂ 204-930-5671

ਇਸ ਮੌਕੇ ਤੀਆਂ ਦਾ ਮੇਲਾ ਵੀ ਕਰਵਾਇਆ ਜਾਵੇਗਾ। ਕਲੱਬ ਵਲੋਂ ਦੋਵੇਂ ਦਿਨ ਚਾਹ-ਪਾਣੀ, ਸ਼ਬੀਲ ਤੇ ਲੰਗਰ ਦਾ ਪ੍ਰਬੰਧ ਹੋਵੇਗਾ। ਪਕੌੜਿਆਂ ਦਾ ਲੰਗਰ ਵੀ ਚੱਲੇਗਾ। ਪ੍ਰਸਿਧ ਕਲਾਕਾਰ ਭਾਨਾ ਤੇ ਭੁੱਟੋ ਦੀ ਵਿਸ਼ੇਸ਼ ਪੇਸ਼ਕਾਰੀ ਵੀ ਹੋਵੇਗੀ।