ਬਠਿੰਡਾ (ਰਾਮ ਸਿੰਘ ਕਲਿਆਣ)- ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਝਾੜੂ ਦੇ ਚੋਣ ਨਿਸ਼ਾਨ ਉਤੇ ਚੋਣਾਂ ਲੜ ਕੇ ਪੰਜਾਬ ਵਿੱਚ ਸਰਕਾਰ ਬਣਾਈ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਾਫ ਸਫਾਈ ਲਈ ਸਫਾਈ ਸੇਵਕ ਭਰਤੀ ਕੀਤੇ ਗਏ ਜਿਨਾਂ ਦੀ ਤਨਖਾਹ ਸਿਰਫ ਤਿੰਨ ਹਜਾਰ ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਕੀਤੀ ਗਈ ਹੈ।ਜੋ ਤਿੰਨ ਚਾਰ ਮਹੀਨਿਆਂ ਤੋਂ ਬਕਾਇਆ ਖੜੀ ਹੈ ਜਿਸ ਕਰਕੇ ਸਕੂਲਾਂ ਵਿੱਚ ਝਾੜੂ ਨਾਲ ਸਫਾਈ ਕਰਨ ਵਾਲੇ ਝਾੜੂ ਤੇ ਚੋਣ ਨਿਸ਼ਾਨ ਨਾਲ ਸਰਕਾਰ ਬਣਾਉਣ ਵਾਲਿਆਂ ਦੇ ਬਦਲਾਅ ਦੇ ਰੰਗ ਤੋ ਤੰਗ ਹਨ। ਇਸ ਸਬੰਧੀ ਬਠਿੰਡਾ ਜਿਲੇ ਦੀ ਇੱਕ ਸਫਾਈ ਸੇਵਕ ਚਰਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਪ੍ਰਤੀ ਮਹੀਨਾ ਸਿਰਫ 3000 ਰੁਪਏ ਦਿੱਤਾ ਜਾਂਦਾ ਹੈ ਪਰ ਹੁਣ ਤਿੰਨ ਚਾਰ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਜਿਸ ਕਰਕੇ ਉਹਨਾਂ ਦੇ ਚੁੱਲਿਆ ਦੀ ਅੱਗ ਠੰਡੀ ਹੋ ਰਹੀ ਹੈ । ਉਨਾਂ ਨੇ ਸਰਕਾਰ ਨੂੰ ਪੱਤਰ ਲਿਖ ਕੇ ਤਨਖਾਹ ਜਲਦੀ ਜਾਰੀ ਕਰਨ ਦੀ ਮੰਗ ਕੀਤੀ ਤਾਂ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ।