Headlines

ਉਘੇ ਕਵੀ ਕਵਿੰਦਰ ਚਾਂਦ ਦੀ ਕਾਵਿ ਪੁਸਤਕ ਮੁਆਫੀਨਾਮਾ ਲੋਕ ਅਰਪਿਤ

ਸਰੀ (ਰੂਪਿੰਦਰ ਖਹਿਰਾ ਰੂਪੀ )- -ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਬੈਠਕ 13 ਜੁਲਾਈ ਦਿਨ ਸ਼ਨਿੱਚਰਵਾਰ ਨੂੰ  ਸੀਨੀਅਰ ਸਿਟੀਜਨ ਸੈਂਟਰ ਸਰ੍ਹੀ ਵਿਖੇ ਹੋਈ । ਜਿਸ ਵਿੱਚ ਪ੍ਰਸਿੱਧ ਸ਼ਾਇਰ ਕਵਿੰਦਰ ਚਾਂਦ ਦੀ ਪੁਸਤਕ “ਮੁਆਫ਼ੀਨਾਮਾ ” ਦਾ ਲੋਕ ਅਰਪਣ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਅਤੇ ਸਟੇਜ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖੂਬੀ ਨਿਭਾਇਆ ਗਿਆ ।

ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਸ਼ਾਇਰ ਕਵਿੰਦਰ ਚਾਂਦ, ਡਾਕਟਰ ਸਾਹਿਬ ਸਿੰਘ ਸੁਸ਼ੋਭਿਤ ਹੋਏ । ਸ਼ੋਕ ਮਤੇ ਵਿੱਚ ਵਿਛੜ ਗਏ ਸਾਬਕਾ ਪ੍ਰਧਾਨ ਹਰਭਜਨ ਸਿੰਘ ਮਾਂਗਟ ਅਤੇ ਲੇਖਕ ਗੁਰਮੇਲ ਬਦੇਸ਼ਾ ਨੂੰ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ ।

ਕੁਝ ਬੁਲਾਰਿਆਂ ਤੋਂ ਬਾਅਦ  ਲੇਖਕ ਦੀ ਪੁਸਤਕ ਬਾਰੇ ਪਰਚੇ: ਪ੍ਰਿਤਪਾਲ ਗਿੱਲ, ਅਮਰੀਕ ਪਲਾਹੀ, ਇੰਦਰਜੀਤ ਸਿੰਘ ਧਾਮੀ, ਪ੍ਰੋ :  ਕਸ਼ਮੀਰਾ ਸਿੰਘ  ,ਡਾ: ਸਾਹਿਬ ਸਿੰਘ, ਬਲਦੇਵ ਬਾਠ, ਡਾ: ਪ੍ਰਿਥੀਪਾਲ ਸੋਹੀ ਵੱਲੋਂ ਪੜ੍ਹੇ ਗਏ । ਉਪਰੰਤ ਸ਼ਾਇਰ ਕਵਿੰਦਰ ਚਾਂਦ ਵੱਲੋਂ ਵਿਸਥਾਰ ਸਹਿਤ ਆਪਣੀ ਪੁਸਤਕ “ ਮੁਆਫ਼ੀਨਾਮਾ ” ਬਾਰੇ ਵਿਚਾਰ ਸਾਂਝੇ ਕੀਤੇ ਗਏ ਅਤੇ ਪੁਸਤਕ ਵਿੱਚੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਲੇਖਕ ਦੀ ਪਤਨੀ ( ਜਸਪ੍ਰੀਤ ਕੌਰ)  ਅਤੇ ਸਾਰਾ ਪਰਿਵਾਰ ਹਾਜ਼ਰ ਸੀ ।

ਪ੍ਰਧਾਨਗੀ ਮੰਡਲ ,ਸਾਰੇ ਬੋਰਡ ਮੈਂਬਰ ,ਆਏ ਮਹਿਮਾਨ ਅਤੇ  ਭਰੇ ਹਾਲ ਵਿੱਚ ਤਾਲੀਆਂ ਦੀ ਗੂੰਜ ਨਾਲ ਪ੍ਰਸਿੱਧ ਸ਼ਾਇਰ ਕਵਿੰਦਰ ਚਾਂਦ ਦੀ ਪੁਸਤਕ “ਮੁਆਫ਼ੀਨਾਮਾ” ਦਾ ਲੋਕ ਅਰਪਣ ਕੀਤਾ ਗਿਆ । ਸ਼ਾਇਰ ਕਵਿੰਦਰ ਚਾਂਦ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ । ਲੇਖਕ ਦੀ ਪਤਨੀ ਜਸਪ੍ਰੀਤ ਕੌਰ, ਨੂੰ ਅਤੇ ਡਾ: ਗੁਰਦੇਵ ਸਿੰਘ,ਮਾਸਟਰ ਜੋਗਾ ਸਿੰਘ ਬੰਗਾ,ਡਾ: ਸਾਹਿਬ ਸਿੰਘ, ਬਲਦੇਵ ਬਾਠ, ਗਾਇਕ ਬਿੱਟੂ ਖੰਨੇਵਾਲਾ ਨੂੰ  ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨਿਤ ਕੀਤਾ ਗਿਆ ।

ਲੇਖਕ ਦੀਆਂ ਰਚਨਾਵਾਂ ਵਿੱਚੋਂ ਸਾਜਾਂ ਨਾਲ (ਗਾਇਕ) ਗੋਗੀ ਬੈਂਸ, (ਗਾਇਕ) ਬਿਟੂ ਖੰਨੇਵਾਲਾ, ਅਤੇ ਗਾਇਕ -ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਅਤੇ ਰਾਜਾ ਰਣਜੋਧ, ਲੱਖਾ-ਨਾਜ਼ (ਗਾਇਕ ਜੋੜੀ) ਵੱਲੋਂ ਆਪਣੀਆਂ ਸੁਰੀਲੀਆਂ ਅਵਾਜ਼ਾਂ ਨਾਲ ਮਾਹੌਲ ਨੂੰ ਰੌਚਕ ਮਈ ਬਣਾਇਆ ਗਿਆ । ਚਮਕੌਰ ਸਿੰਘ ਸੇਖੋਂ ( ਕੈਨੇਡਾ ਡੇ )ਤੇ ਕਵਿਸ਼ਰੀ ਪੇਸ਼ ਕੀਤੀ ।

ਪੁਸਤਕ ਬਾਰੇ ਵਿਚਾਰ ਕੁਲਦੀਪ ਗਿੱਲ,ਡਾ: ਗੁਰਦੇਵ ਸਿੰਘ ਸਿੱਧੂ, ਨਰਿੰਦਰ ਸਿੰਘ ਪੰਨੂ , ਪ੍ਰੀਤ ਸੰਘੇੜੀ ,ਅਜਮੇਰ ਰੋਡੇ ,ਮਾਸਟਰ ਜੋਗਾ ਸਿੰਘ, ਪ੍ਰਾਈਮ ਏਸ਼ੀਆ ਟੀ.ਵੀ ਦੇ ਹੋਸਟ ਪਰਮਵੀਰ ਸਿੰਘ ਬਾਠ ,ਚਰਨ ਸਿੰਘ, ਡਾ:ਪ੍ਰਿਥੀਪਾਲ ਸਿੰਘ ਸੋਹੀ, ਕ੍ਰਿਸ਼ਨ ਭਨੋਟ,,ਅਮਰੀਕ ਪਲਾਹੀ  ,ਨਵਜੋਤ ਢਿੱਲੋਂ, ਦਲਬੀਰ ਕੰਗ ਵੱਲੋਂ ਸਾਂਝੇ ਕੀਤੇ ਗਏ । ਕਵੀ ਦਰਬਾਰ ਵਿੱਚ ਲੇਖਕਾਂ ਵੱਲੋਂ  ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ ਜਿਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ :- ਇੰਦਰ ਪਾਲ ਸਿੰਘ ਸੰਧੂ, ਰਾਜਵੰਤ ਬਾਗੜੀ, ਹਰਪਾਲ ਸਿੰਘ ਬਰਾੜ, ਬਲਬੀਰ ਕੌਰ ਢਿੱਲੋਂ, ਬਿੰਦੂ ਮਠਾਰੂ, ਦਵਿੰਦਰ ਕੌਰ ਜੌਹਲ, ਡਾ  ਗੁਰਮਿੰਦਰ ਸਿੱਧੂ, ਡਾ: ਬਲਦੇਵ ਸਿੰਘ ਖਹਿਰਾ, ਹਰਚੰਦ ਸਿੰਘ ਗਿੱਲ, ਲਖਬੀਰ ਸਿੰਘ ਕਾਹਲੋਂ, ਗੁਰਮੀਤ ਸਿੰਘ ਸਿੱਧੂ, ਲੱਖਾ ਤੇ ਨਾਜ ( ਗਾਇਕ ਜੋੜੀ), ਹਰਬੰਸ ਕੌਰ ਬੈਂਸ, ਬਲਬੀਰ ਸਿੰਘ ਸੰਘਾ, ਅਮਰੀਕਾ ਤੋਂ  ਪ੍ਰਧਾਨ ਪੰਜਾਬੀ ਲਿਖਾਰੀ ਸਭਾ ਸਿਆਟਲ ਤੋਂ ਬਲਿਹਾਰ ਸਿੰਘ ਲੇਹਲ, ਚਰਨ ਸਿੰਘ, ਦਰਸ਼ਨ ਸੰਘਾ, ਕੁਲਦੀਪ ਗਿੱਲ , ਹਰਿੰਦਰ ਕੌਰ ਸੋਹੀ, ਵੀਤ ਬਾਦ ਸ਼ਾਹਪੁਰੀ, ਨਰਿੰਦਰ ਸਿੰਘ ਪੰਨੂ ,ਡਾ : ਗੁਰਦੇਵ ਸਿੰਘ ਸਿੱਧੂ, ਪ੍ਰੀਤ ਸੰਘੇੜੀ ( ਫ਼ਿਲਮਕਾਰ) ਅਜਮੇਰ ਰੋਡੇ,ਦਵਿੰਦਰ ਗੌਤਮ, ਗੁਰਦੀਪ ਸਿੰਘ ਲੋਪੋ, ਰਾਜਦੀਪ ਤੂਰ, ਜਸਵਿੰਦਰ ਕੌਰ ਬਾਠ, ਸੁਰਜੀਤ ਸਿੰਘ ਬਾਠ, ਡਾ: ਰਣਜੀਤ ਸਿੰਘ ਪੰਨੂ ,ਜਸਪਾਲ ਸਿੰਘ ਬਨਵੈਤ ,ਪ੍ਰਿਤਪਾਲ ਸਿੰਘ ਲੇਹਲ, ਜਸਵਿੰਦਰ ਕੌਰ ਲੇਹਲ, ਸਤਵਿੰਦਰ ਸਿੰਘ ਥਿੰਦ, ਜਸਬੀਰ ਸਿੰਘ ਮੰਗੂਵਾਲ, ਕੁਲਬੀਰ ਸਿੰਘ ਮੰਗੂਵਾਲ, ਦਵਿੰਦਰ ਕੌਰ, ਕੁਲਦੀਪ ਸਿੰਘ ਬਾਸੀ, ਮਲੂਕ ਚੰਦ ਕਲੇਰ, ਅਨਿਲ ਸੈਨੀ, ਅਜਮੇਰ ਰੋਡੇ, ਸੁਰਜੀਤ ਕਲਸੀ, ਸੁਖਪ੍ਰੀਤ ਸਿੰਘ, ਦਲਜੀਤ ਸਿੰਘ, ਹਰਭਜਨ ਸਿੰਘ ,ਦਵਿੰਦਰ ਸਿੰਘ ਮਾਂਗਟ, ਕਸ਼ਮੀਰਾ ਸਿੰਘ ਗਿੱਲ, ਨਿਰਮਲ ਗਿੱਲ, ਐਮ.ਸ ਸੰਧੂ, ਮਲਕੀਤ ਸਿੱਧੂ, ਦਾਸ਼ ਸਿੰਘ ਸਿੱਧੂ, ਰਣਧੀਰ ਢਿੱਲੋਂ, ਆਕਾਸ਼ ਦੀਪ ਛੀਨਾ, ਜਗਜੀਤ ਸਿੰਘ ਪੰਜੋਲੀ,ਹਰੀ ਸਿੰਘ ਤਾਤਲਾ ਸਵਰਨ ਸਿੰਘ ਚਾਹਲ   ਮਹਿੰਦਰ ਸਿੰਘ ਪਾਲ,    ਸਕੱਤਰ ਪਲਵਿੰਦਰ ਸਿੰਘ ਰੰਧਾਵਾ ਦੇ ਛੋਟੇ ਭਰਾ ਗੁਰਮੁੱਖ ਸਿੰਘ ਰੰਧਾਵਾ ਭਾਰਤ ਤੋਂ  ਖ਼ਾਸ ਤੌਰ ਤੇ ਸ਼ਾਮਿਲ ਹੋਏ ।

ਅੰਤ ਵਿੱਚ ਸਮਾਗਮ ਨੂੰ ਸਮੇਟਦਿਆਂ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਪ੍ਰਿਤਪਾਲ ਗਿੱਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਵਧੀਆ ਰਚਨਾਵਾਂ ਦੀ ਸ਼ਲਾਘਾ ਕੀਤੀ ਗਈ । ਇਹ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ ।

ਇਸ ਮੌਕੇ ਉਘੇ ਗਾਇਕ ਬਿੱਟੂ ਖੰਨੇਵਾਲਾ ਅਤੇ ਉਘੇ ਨਾਟਕਕਾਰ ਡਾ ਸਾਹਿਬ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।