Headlines

ਵੈਲੀ ਯੁਨਾਈਟਡ ਕਲਚਰਲ ਕਲੱਬ ਐਬਸਫੋਰਡ ਵਲੋਂ ਸਭਿਆਚਾਰਕ ਮੇਲਾ 17 ਅਗਸਤ ਨੂੰ

ਐਬਸਫੋਰਡ ( ਦੇ ਪ੍ਰ ਬਿ)- ਵੈਲੀ ਯੁਨਾਈਟਡ ਕਲਚਰਲ ਕਲੱਬ ਐਬਸਫੋਰਡ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਸਭਿਆਚਾਰਕ ਮੇਲਾ 17 ਅਗਸਤ ਦਿਨ ਸ਼ਨੀਵਾਰ ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਦੇਸ ਪ੍ਰਦੇਸ ਨੂੰ ਜਾਣਕਾਰੀ ਦਿੰਦਿਆਂ ਕਲੱਬ ਦੇ ਮੁੱਖ ਪ੍ਰਬੰਧਕ ਜਤਿੰਦਰ ਸਿੰਘ ਹੈਪੀ ਗਿੱਲ ਤੇ ਪ੍ਰਧਾਨ ਹਰਜੋਤ ਸੰਧੂ ਨੇ ਦੱਸਿਆ ਕਿ ਮੇਲੇ ਵਾਲੇ ਦਿਨ 17 ਅਗਸਤ ਨੂੰ ਸਵੇਰੇ 10 ਤੋਂ 12 ਵਜੇ ਤੱਕ ਬੱਚਿਆਂ ਦੇ ਅਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ ਜਿਸਦਾ ਸਾਰਾ ਪ੍ਰਬੰਧ ਕਿਡਸ ਪਲੇਅ ਦੇ ਕੈਲ ਦੋਸਾਂਝ ਅਤੇ ਟੀਮ ਵਲੋਂ ਕੀਤਾ ਜਾਵੇਗਾ।

ਉਪਰੰਤ ਸਭਿਆਚਾਰਕ ਪ੍ਰੋਗਰਾਮ ਦੁਪਹਿਰ 1 ਵਜੇ ਤੋਂ ਸ਼ੁਰੂ ਹੋਕੇ ਰਾਤ 8 ਵਜੇ ਤੱਕ ਚੱਲੇਗਾ। ਮੇਲੇ ਦੌਰਾਨ ਉਘੇ ਗਾਇਕ ਸੁਖਵਿੰਦਰ ਸੁੱਖੀ, ਏਕਮ ਚੜੌਲੀ, ਸੁੱਚਾ ਰੰਗੀਲਾ, ਸੈਂਡੀ ਤੇ ਹੋਰ ਲੋਕਲ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਕੁਝ ਹੋਰ ਪ੍ਰਸਿਧ ਗਾਇਕਾਂ ਦੇ ਵੀਜੇ ਅਪਲਾਈ ਕੀਤੇ ਗਏ ਹਨ ਜਿਹਨਾਂ ਦੇ ਵੀਜ਼ੇ ਕਨਫਰਮ ਹੋਣ ਤੋਂ ਬਾਦ ਉਹਨਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਕਲੱਬ ਦੇ ਹੋਰ ਅਹੁਦੇਦਾਰ ਤੇ ਮੈਂਬਰ ਜਿਹਨਾਂ ਵਿਚ ਦਵਿੰਦਰ ਸਿੱਧੂ ਤਾਜਪੁਰ, ਮਨਜੀਤ ਸਿੰਘ ਹਾਈਐਂਡ ਫੈਸ਼ਨ, ਮਨਜਿੰਦਰ ਪੰਨੂ, ਗੁਰਪ੍ਰੀਤ ਬਰਾੜ, ਗੁਰਪ੍ਰੀਤ ਗਿੱਲ ਦੁਨੇਕੇ, ਲਖਵਿੰਦਰ ਸਿੰਘ, ਲੱਕੀ ਮਾਨ, ਗੁਰਲਾਭ ਸਿੰਘ ਬੂਟਾ, ਜਸਵੀਰ ਸਿੰਘ, ਜੱਸ ਰਿਕਾਰਡਿੰਗ, ਕਿੰਦਾ ਮੁੰਡੀ ਆਦਿ ਸ਼ਾਮਿਲ ਹਨ, ਵਲੋਂ ਮੇਲੇ ਦੀਆਂ ਤਿਆਰੀਆਂ ਵਿਚ ਭਰਵਾਂ ਯੋਗਦਾਨ ਪਾਇਆ ਜਾ ਰਿਹਾ ਹੈ।

ਮੇਲੇ ਵਿਚ ਦਰਸ਼ਕਾਂ ਲਈ ਐਂਟਰੀ ਫਰੀ ਹੋਵੇਗੀ।

ਮੇਲੇ ਸਬੰਧੀ ਵਧੇਰੇ ਜਾਣਕਾਰੀ ਲਈ ਫੋਨ ਨੰਬਰ 604-832-4000 ਜਾਂ 778-240-9959 ਤੇ ਸੰਪਰਕ ਕੀਤਾ ਜਾ ਸਕਦਾ ਹੈ।