ਵੈਨਕੂਵਰ ( ਦੇ ਪ੍ਰ ਬਿ)-ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਦੀ 42ਵੀਂ ਵਰੇਗੰਢ ਮੌਕੇ 7271 ਗਿਲੀ ਐਵਨਿਊ ਬਰਨਬੀ ਵਿਖੇ 21 ਜੁਲਾਈ 2024 ਨੂੰ ਸ਼ਾਨਦਾਰ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ 19 ਜੁਲਾਈ ਨੂੰ ਸਵੇਰੇ ਸ੍ਰੀ ਆਖੰਡ ਪਾਠ ਆਰੰਭ ਹੋਣਗੇ ਜਿਹਨਾਂ ਦੇ ਭੋਗ 21 ਜੁਲਾਈ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਦੁਪਹਿਰ 12.30 ਵਜੇ ਪਾਰਕਿੰਗ ਲੌਟ ਵਿਚ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸ ਦੌਰਾਨ ਪ੍ਰਸਿਧ ਗਾਇਕ ਕੇ ਐਸ ਮੱਖਣ, ਅੰਮ੍ਰਿਤਾ ਵਿਰਕ ਤੇ ਰਿੰਪੀ ਗਰੇਵਾਲ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਸਭਾ ਦੇ ਪ੍ਰਧਾਨ ਹਰਜੀਤ ਸੋਹਪਾਲ, ਜਨਰਲ ਸੈਕਟਰੀ ਅਮਰਜੀਤ ਲੀਲ, ਸਹਾਇਕ ਜਨਰਲ ਸੈਕਟਰੀ ਮਾਈਕਲ ਘੀਰਾ, ਵਾਈਸ ਪ੍ਰਧਾਨ ਰਮੇਸ਼ ਸਰੋਆ, ਸੰਤੋਖ ਜੱਸਲ, ਖਜ਼ਾਨਚੀ ਰਾਜੇਸ਼ ਕੁਮਾਰ ਤੂਰਾ, ਕੇਵਲ ਸਿੱਧੂ ਤੇ ਬੋਰਡ ਆਫ ਟਰੱਸਟੀਜ਼ ਵਲੋਂ ਸੰਗਤਾਂ ਨੂੰ ਸਮਾਗਮ ਵਿਚ ਹੁੰਮਹੁਮਾ ਕੇ ਪੁੱਜਣ ਦਾ ਸੱਦਾ ਹੈ। ਵਧੇਰੇ ਜਾਣਕਾਰੀ ਲਈ ਪਰਮ ਸਰੋਆ ਨਾਲ ਫੋਨ ਨੰਬਰ 778-952-2513, ਪਰਜੀਤ ਲਾਖਾ ਨਾਲ 604-338-3915 ਨਾਲ ਸੰਪਰਕ ਕੀਤਾ ਜਾ ਸਕਦਾ ਹੈ।