ਐਡਮਿੰਟਨ (ਗੁਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ 11ਵਾਂ ਸਾਲਾਨਾ ਪ੍ਰੇਮ ਸਾਨੇਹੜੇ ਰੂਹਾਨੀ ਗੁਰਮਿਤ ਸਮਾਗਮ 16 ਜੁਲਾਈ ਤੋਂ 21 ਜੁਲਾਈ ਤੱਕ ਕਰਵਾਇਆ ਗਿਆ , ਜਿਸ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵਿਸ਼ੇਸ਼ ਤੌਰ ਤੇ ਪੁੱਜੀਆਂ। ਸਮਾਗਮ ਦੌਰਾਨ 16 ਜੁਲਾਈ ਤੋਂ ਰੋਜ਼ਾਨਾ ਸਵੇਰੇ 4 ਵਜੇ ਤੋਂ 7 ਵਜੇ ਤੱਕ ਅੰਮ੍ਰਿਤ ਵੇਲੇ ਦੇ ਦੀਵਾਨ, ਦੁਪਹਿਰ ਵੇਲੇ ਸੁਖਮਨੀ ਸਾਹਿਬ ਅਤੇ ਕੀਰਤਨ ਅਤੇ ਸ਼ਾਮ 5:30 ਤੋਂ 8 ਵਜੇ ਤੱਕ ਰਹਿਰਾਸ ਸਾਹਿਬ, ਕਥਾ ਕੀਰਤਨ ਦੋਰਾਨ ਬਾਬਾ ਬਲਦੇਵ ਸਿੰਘ ਜੀ ਬੁਲੰਦਪੁਰੀ ਨੇ ਗੁਰਬਾਣੀ ਦਾ ਸ਼ੰਦੇਸ਼ ਬਹੁਤ ਹੀ ਸਰਲ ਤਰੀਕੇ ਅੰਗਰੇਜੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਸੰਗਤਾਂ ਨਾਲ ਸਾਂਝਾ ਕੀਤਾ।
ਸਮਾਗਮ ਦਾ ਮੁੱਖ ਉਦੇਸ਼ ਕੈਨੇਡਾ ਦੇ ਜਨਮੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਹੈ। ਜਿਕਰਯੋਗ ਹੈ ਕਿ ਸੰਗਤਾਂ ਤੋਂ ਇਲਾਵਾ ਗੋਬਿੰਦ ਸਰਵਰ ਸਕੂਲ ਐਡਮਿੰਟਨ ਦੇ ਵਿਦਿਆਰਥੀ ਵੀ ਰੋਜ਼ਾਨਾ ਸਮਾਗਮਾਂ ਚ ਸ਼ਾਮਲ ਹੋਏ।
ਸਮਾਗਮ ਦੇ ਆਖਰੀ ਦਿਨ 21 ਜੁਲਾਈ ਨੂੰ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ।