ਵੈਨਕੂਵਰ, 17 ਜੁਲਾਈ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੁਝ ਉੱਘੇ ਕਾਰੋਬਾਰੀਆਂ ਅਤੇ ਟਰੱਕਾਂ ਦੇ ਧੰਦੇ ਨਾਲ ਜੁੜੇ ਕੁਝ ਹੋਰ ਟਰਾਂਸਪੋਟਰਾਂ ਨੂੰ ਪਿਛਲੇ ਕੁਝ ਕੁ ਦਿਨਾਂ ਤੋਂ ਕੁਝ ਅਗਿਆਤ ਵਿਅਕਤੀਆਂ ਵੱਲੋਂ ਫੋਨ ਕਾਲਾਂ ਕਰਕੇ ਉਨ੍ਹਾਂ ਤੋਂ ਫ਼ਿਰੌਤੀਆਂ ਮੰਗਣ ਅਤੇ ਕਈ ਤਰ੍ਹਾਂ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਅਤੇ ਇਸ ਪ੍ਰੇਸ਼ਾਨੀ ਨੂੰ ਸਰਕਾਰ ਤੀਕ ਪਹੁੰਚਾਉਣ ਲਈ ‘ਕੈਨੇਡੀਅਨ ਟਰੱਕਿੰਗ ਐਸੋਸੀਏਸ਼ਨ’ ਵਲੋਂ ਆਰੀਆ ਬੈਕੁਇੰਟ ਹਾਲ ’ਚ 20 ਜੁਲਾਈ ਨੂੰ ਸਵੇਰੇ 11 ਵਜੇ ਇਕੱਤਰਤਾ ਬੁਲਾਈ ਹੈ।।ਐਸੋਸੀਏਸ਼ਨ ਦੇ ਬੁਲਾਰੇ ਪਰਮਿੰਦਰ ਸੰਘੇੜਾ ਨੇ ਦੱਸਿਆ ਕਿ ਇਸ ਇਕੱਤਰਤਾ ’ਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਆਪਣੀ ਇਹ ਪ੍ਰੇਸ਼ਾਨੀ ਸਰਕਾਰ ਦੇ ਕੰਨਾਂ ਤੀਕ ਪੁੱਜਦੀ ਕਰਕੇ ਇਸਦਾ ਕੋਈ ਢੁੱਕਵਾਂ ਹੱਲ ਕੱਢਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਨੂੰ ਇਸ ਮੌਕੇ ’ਤੇ ਪਹੁੰਚਣ ਦੀ ਅਪੀਲ ਕੀਤੀ ਹੈ ।