ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,18 ਜੁਲਾਈ -ਜ਼ਿਲ੍ਹਾ ਤਰਨਤਾਰਨ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲਗਾਤਾਰ ਬਲ ਮਿਲ ਰਿਹਾ ਹੈ।ਇਸੇ ਕੜੀ ਤਹਿਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਮਾਣੋਚਾਹਲ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਾਰਟੀ ਆਗੂ ਨੱਥਾ ਸਿੰਘ ਦੀ ਪ੍ਰੇਰਨਾ ਸਦਕਾ ਸੈਂਕੜੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ।ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਕ ਮੁਖੀਆਂ ਜਿਨ੍ਹਾਂ ਵਿੱਚ ਮੈਂਬਰ ਪੰਚਾਇਤ ਸਤਨਾਮ ਸਿੰਘ,ਸੋਨੀ ਸਿੰਘ, ਕਸ਼ਮੀਰ ਸਿੰਘ,ਮੁਖਤਾਰ ਸਿੰਘ,ਕੁਲਦੀਪ ਸਿੰਘ,ਕੁਲਬੀਰ ਸਿੰਘ,ਗੁਰਭੇਜ ਸਿੰਘ,ਗਗਨਦੀਪ ਸਿੰਘ,ਰਾਜਵਿੰਦਰ ਸਿੰਘ ਰਾਜਾ,ਗੁਰਮੀਤ ਕੌਰ, ਕੁਲਵਿੰਦਰ ਕੌਰ,ਮਨਦੀਪ ਕੌਰ,ਪਿੰਕੀ ਕੌਰ,ਮਾਣੀ ਕੌਰ,ਭਜਨ ਕੌਰ,ਕਰਨੈਲ ਸਿੰਘ,ਜਰਨੈਲ ਸਿੰਘ,ਲਾਡੀ ਸਿੰਘ,ਦਿਲਬਾਗ ਸਿੰਘ,ਬਚਿੱਤਰ ਸਿੰਘ,ਮੰਗਤਾ ਸਿੰਘ,ਕੁਲਵਿੰਦਰ ਸਿੰਘ,ਮੁੱਖਾ ਸਿੰਘ,ਅਵਤਾਰ ਸਿੰਘ,ਈਸ਼ਰ ਸਿੰਘ,ਬਿੱਲੂ ਸਿੰਘ,ਬਿੰਦੂ ਸਿੰਘ,ਬਾਬਾ ਸਾਧੋ ਸਿੰਘ,ਮੀਤੋ ਕੌਰ,ਮੰਗਲ ਸਿੰਘ,ਸਾਬਾ ਸਿੰਘ ਆਦਿ ਸ਼ਾਮਲ ਸਨ,ਨੂੰ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਪਾਰਟੀ ਚਿੰਨ ਦੇ ਕੇ ਸਨਮਾਨਿਤ ਕਰਦੇ ਹੋਏ ਹਰ ਤਰ੍ਹਾਂ ਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ‘ਤੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਲਗਭਗ ਦੱਸ ਸਾਲ ਤੋਂ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੱਤਾ ‘ਤੇ ਬਿਰਾਜਮਾਨ ਹੈ ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬਹੁਤ ਹੀ ਕਾਮਯਾਬ ਤਰੀਕੇ ਨਾਲ ਕੀਤੀ ਜਾ ਰਹੀ ਹੈ ਅਤੇ ਦੇਸ਼ ਦੀ ਆਰਥਿਕ ਵਿਵਸਥਾ ਵੀ ਬਹੁਤ ਜਿਆਦਾ ਸੁਧਰੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਲੋਕਾਂ ਪ੍ਰਤੀ ਵਿਵਹਾਰ ਅਤੇ ਪਿਆਰ ਦੇਖ ਕੇ ਪੰਜਾਬ ਦੇ ਲੋਕ ਵੀ ਹੁਣ ਵੱਡੀ ਗਿਣਤੀ ਵਿੱਚ ਆਪ-ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ,ਜਿਸ ਕਾਰਨ ਦਿਨ ਬ ਦਿਨ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਪਿੰਡਾਂ ਅੰਦਰ ਗ੍ਰਾਫ ਵਧ ਰਿਹਾ ਹੈ।ਇਸ ਮੌਕੇ ‘ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਹਰੀਕੇ,ਐਸਸੀ ਮੋਰਚਾ ਜਿਲਾ ਪ੍ਰਧਾਨ ਅਵਤਾਰ ਸਿੰਘ ਬੰਟੀ,ਸਰਕਲ ਪ੍ਰਧਾਨ ਸਾਹਿਬ ਸਿੰਘ ਝਾਮਕਾ,ਬਲਜੀਤ ਸਿੰਘ, ਬਲਦੇਵ ਸਿੰਘ ਸਰਾਏ ਦੀਵਾਨਾ,ਨੀਤੂ ਸਿੰਘ ਅਤੇ ਹੋਰ ਪਾਰਟੀ ਆਗੂ ਹਾਜਰ ਸਨ।
ਫੋਟੋ ਕੈਪਸ਼ਨ: ਪਿੰਡ ਮਾਣੋਚਾਹਲ ਵਿਖੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਹੋਰ ਪਾਰਟੀ ਆਗੂ ਸਾਹਿਬਾਨ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)