Headlines

ਵਿੰਨੀਪੈਗ ਵਿਚ ਪੰਜਾਬ ਡੇਅ ਮੇਲਾ ਤੇ ਟਰੱਕ ਸ਼ੋਅ 27 ਜੁਲਾਈ ਨੂੰ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਵਿਚ ਪੰਜਾਬ ਡੇਅ ਮੇਲਾ ਅਤੇ ਟਰੱਕ ਸ਼ੋਅ ਮਿਤੀ 27 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤੱਕ ਅਸੀਨੀਬੋਈ ਡਾਊਨ 3975 ਪੋਰਟੇਜ਼ ਐਵਨਿਊ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਉਘੇ ਗਾਇਕ ਕੁਲਵਿੰਦਰ ਬਿੱਲਾ, ਗਗਨ ਕੋਕਰੀ, ਅਰਸ਼ ਬੈਨੀਪਾਲ, ਸਾਰਥੀ ਕੇ, ਜੱਸਾ ਢੀਂਡਸਾ, ਪ੍ਰਭਜੋਤ, ਗੁਲਾਬ ਸਿੱਧੂ, ਸਰਗੀ ਮਾਨ, ਗੁਰਸ਼ਰਨ, ਪਰੀਤ ਲਾਲੀ, ਆਤਮਾ ਸਿੰਘ, ਪਰੀਤ ਬਰਾੜ, ਕਮਲ ਬਰਾੜ ਤੇ ਕੁਲਵੰਤ ਸੇਖੋਂ ਸਰੋਤਿਆਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 204-963-7327 ਉਪਰ ਸੰਪਰਕ ਕੀਤਾ ਜਾ ਸਕਦਾ ਹੈ।