ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ-
ਸ਼ਿਕਾਗੋ- ਅਮਰੀਕੀ ਸਿਆਸਤ ਵਿਚ ਉਸ ਵੇਲੇ ਵੱਡਾ ਧਮਾਕਾ ਸੁਣਨ ਨੂੰ ਮਿਲਿਆ ਜਦੋਂ ਰਾਸ਼ਟਰਪਤੀ ਬਾਇਡਨ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਖੁਦ ਨੂੰ ਉਮੀਦਵਾਰ ਵਜੋਂ ਹਟਾਉਣ ਦਾ ਐਲਾਨ ਕਰ ਦਿੱਤਾ। ਐਤਵਾਰ ਨੂੰ ਉਹਨਾਂ ਨੇ ਇਹ ਐਲਾਨ ਕਰਦਿਆਂ ਉਪ -ਰਾਸ਼ਟਰਪਤੀ ਕਮਲਾ ਹੈਰਿਸ ਨੂੰ ਪਾਰਟੀ ਉਮੀਦਵਾਰ ਬਣਾਉਣ ਦਾ ਸਮਰਥਨ ਕੀਤਾ ਹੈ । ਡੈਮੋਕਰੇਟਿਕ ਪਾਰਟੀ ਵਲੋਂ 19-22 ਅਗਸਤ ਨੂੰ ਸ਼ਿਕਾਗੋ ਵਿੱਚ ਕਨਵੈਨਸ਼ਨ ਕੀਤੀ ਜਾ ਰਹੀ ਹੈ । ਰਾਸ਼ਟਰਪਤੀ ਬਾਈਡਨ ਜੋ ਪਿਛਲੇ ਦਿਨਾਂ ਦੌਰਾਨ ਆਪਣੀ ਮਾੜੀ ਕਾਰਗੁਜ਼ਾਰੀ ਕਾਰਣ ਚਰਚਾ ਵਿਚ ਸਨ ਤੇ ਉਹਨਾਂ ਦੀ ਸਿਹਤ ਲਗਾਤਾਰ ਉਹਨਾਂ ਦੀ ਸਾਥ ਨਹੀ ਦੇ ਰਹੀ। ਕਈ ਡੈਮੋਕਰੇਟਿਕ ਲੀਡਰਾਂ ਵਲੋਂ ਉਹਨਾਂ ਦੀ ਅਗਲੀ ਚੋਣ ਵਿਚ ਉਮੀਦਵਾਰ ਬਣਨ ਲਈ ਜਿਦ ਕੀਤੇ ਜਾਣ ਦੀ ਆਲੋਚਨਾ ਕੀਤੀ ਜਾ ਰਹੀ ਸੀ।