Headlines

ਕੈਨੇਡਾ ਕੱਪ ਅੰਤਰਰਾਸ਼ਟਰੀ ਫੀਲਡ ਹਾਕੀ ਟੂਰਨਾਮੈਂਟ ਫੀਨਿਕਸ ਹਾਕੀ ਕਲੱਬ ਨੇ ਜਿੱਤਿਆ

ਯੂਬਾ ਬ੍ਰਦਰਜ਼ ਦੀ ਟੀਮ ਦੂਸਰੇ ਤੇ ਵੈਸਟ ਕੋਸਟ ਕਿੰਗਜ਼ ਕਲੱਬ ਦੀ ਟੀਮ ਤੀਸਰੇ ਸਥਾਨ ਤੇ ਰਹੀ-

ਸਰੀ ( ਦੇ ਪ੍ਰ ਬਿ)- ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੋਸਾਇਟੀ ਵਲੋਂ ਕਰਵਾਏ ਗਏ ਕੈਨੇਡਾ ਕੱਪ ਇੰਟਰਨੈਸ਼ਨਲ ਫੀਲਡ ਹਾਕੀ ਟੂਰਨਾਮੈਂਟ ਦੌਰਾਨ ਬੀਤੀ ਸ਼ਾਮ ਸਰੀ ਦੀ ਟਮੈਨਵਿਸ ਗਰਾਉਂਡ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਫੀਨਿਕਸ ਹਾਕੀ ਕਲੱਬ ਦੀ ਟੀਮ ਨੇ ਯੂਬਾ ਬ੍ਰਦਰਜ ਦੀ ਟੀਮ ਨੂੰ 4-2 ਨਾਲ ਹਰਾਕੇ 2024 ਦਾ ਕੱਪ ਜਿੱਤ ਲਿਆ। ਫਾਈਨਲ ਮੈਚ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਦੋਵੇਂ ਟੀਮਾਂ ਹਾਫ ਟਾਈਮ ਤੱਕ ਇਕ ਦੂਸਰੇ ਉਪਰ ਤਾਬੜਤੋੜ ਹਮਲੇ ਕਰਦੀਆਂ ਰਹੀਆਂ। ਹਾਫ ਟਾਈਮ ਤੋਂ ਬਾਦ ਫੀਨਿਕਸ ਟੀਮ ਦੇ ਫਾਰਵਰਡ ਖਿਡਾਰੀਆਂ ਨੇ ਜ਼ੋਰਦਾਰ ਹਮਲੇ ਕਰਦਿਆਂ  4-2 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ।ਫਾਈਨਲ ਮੈਚ ਦੌਰਾਨ ਹਾਕੀ ਪ੍ਰੇਮੀਆਂ ਤੇ ਦਰਸ਼ਕਾਂ ਦਾ ਭਾਰੀ ਇਕੱਠ ਜੁੜਿਆ ਜਿਹਨਾਂ ਨੇ ਖਿਡਾਰੀਆਂ ਦੀ ਹਰ ਮੂਵ ਤੇ ਤਾੜੀਆਂ ਦੀ ਗੂੰਜ ਨਾਲ ਖਿਡਾਰੀਆਂ ਦਾ ਹੌਸਲਾ ਵਧਾਇਆ ਤੇ ਖੇਡ ਦਾ ਆਨੰਦ ਮਾਣਿਆ।ਜੇਤੂ ਟੀਮਾਂ ਤੇ ਸਰਬੋਤਮ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਲਿਬਰਲ ਐਮ ਪੀ ਸੁਖ ਧਾਲੀਵਾਲ, ਸਪਾਂਸਰਾਂ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਕੀਤੀ ਗਈ। ਟੂਰਨਾਮੈਂਟ ਦੇ ਚਾਰ ਦਿਨਾਂ ਤੋਂ ਮੰਚ ਸੰਚਾਲਕ ਦੀ ਜਿੰਮੇਵਾਰੀ ਨਿਭਾਉਣ ਵਾਲੇ ਉਧਮ ਸਿੰਘ ਹੁੰਦਲ ਨੇ ਸੁਸਾਇਟੀ ਦੀ ਤਰਫੋਂ  ਟੂਰਨਾਮੈਂਟ ਦੀ ਸਫਲਤਾ ਲਈ ਖਿਡਾਰੀਆਂ, ਸਪਾਂਸਰਾਂ, ਅੰਪਾਇਰਾਂ, ਵਲੰਟੀਅਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਟੂਰਨਾਮੈਂਟ ਦੌਰਾਨ ਇੰਡੀਆ ਤੋਂ ਕੌਮਾਂਤਰੀ ਕੋਚ ਭੁਪਿੰਦਰ ਸਿੰਘ ਨੇ ਵਿਸ਼ੇਸ਼ ਸੇਵਾਵਾਂ ਦਿੱਤੀਆਂ।ਜੇਤੂ ਹਾਕੀ ਟੀਮਾਂ ਨੂੰ ਟਰਾਫੀਆਂ ਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤੀ ਗਿਆ। ਸਰਬੋਤਮ ਚੁਣੇ ਗਏ ਖਿਡਾਰੀਆਂ ਨੂੰ ਵਿਸ਼ੇਸ਼ ਨਗਦ ਇਨਾਮ ਦਿੱਤੇ ਗਏ।
ਨਤੀਜੇ ਇਸ ਪ੍ਰਕਾਰ ਰਹੇ-
ਪੁਰਸ਼ ਪ੍ਰੀਮੀਅਰ ਡਿਵੀਜ਼ਨ:
– ਪਹਿਲਾ ਸਥਾਨ: $10,000 – ਫੀਨਿਕਸ ਫੀਲਡ ਹਾਕੀ ਕਲੱਬ (ਸੰਘੇੜਾ ਬ੍ਰਦਰਜ਼ ਅਪਨਾ ਗਰੁੱਪ ਦੁਆਰਾ ਸਪਾਂਸਰ ਕੀਤਾ ਗਿਆ ਪਹਿਲਾ ਇਨਾਮ)
– ਦੂਜਾ ਸਥਾਨ: $5,000 – ਯੂਬਾ ਬ੍ਰਦਰਜ਼ਡ ( YUBA BROS)
– ਤੀਜਾ ਸਥਾਨ: $2,500 – ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ।
– ਚੌਥਾ ਸਥਾਨ: ਤਸਾਵਰ ਇਲੈਵਨ ਹਾਕੀ ਕਲੱਬ।

ਲੱਕੀ ਜੌਹਲ ਅਤੇ ਲਵਲੀ ਜੌਹਲ ਆਈਡੀਲ ਸਾਈਨ ਅਤੇ ਆਈਡੀਲ ਅੱਪਫਿਟਰ ਵੱਲੋਂ ਬੈਸਟ ਪਲੇਅਰਾਂ ਨੂੰ ਨਕਦ ਇਨਾਮ ਦਿੱਤੇ ਗਏ।

– ਬੈਸਟ ਫਾਰਵਰਡ/ਗੋਲ ਸਕੋਰਰ: $500 – ਜੇਰੋਇਨ ਹਰਟਜ਼ਬਰਗਰ (ਹਾਲੈਂਡ)
– ਬੈਸਟ ਮਿਡਫੀਲਡਰ: $500 – ਕੋਸਿਨਸ ਟੈਂਗੁਏ (ਪੀ.ਐਚ.ਸੀ., ਬੈਲਜੀਅਮ)
– ਬੈਸਟ ਡਿਫੈਂਡਰ: $500 – ਗੁਰਵਿੰਦਰ ਸਿੰਘ ਗੋਗੀ
– ਬੈਸਟ ਗੋਲ ਕੀਪਰ: 500 – ਜੋਕਿਨ ਬਰਥੋਲਡ (ਅਰਜਨਟੀਨਾ)
– ਮੋਸਟ ਵੈਲਿਊਏਬਲ ਪਲੇਅਰ (MVP) : $1,000 – ਟਿਮ ਸਵੈਗਨ (ਨੀਦਰਲੈਂਡ)

ਕੰਪੀਟੇਟਿਵ ਡਿਵੀਜ਼ਨ:
– ਪਹਿਲਾ ਸਥਾਨ: $3,000 – ਸੁਰਿੰਦਰ ਲਾਇਨਜ਼।
– ਦੂਜਾ ਸਥਾਨ: $1,500 – ਵੈਸਟ ਕੋਸਟ ਕਿੰਗਜ਼।

ਲੜਕੀਆਂ ਦੇ ਮੁਕਾਬਲੇ :
– ਪਹਿਲਾ ਸਥਾਨ: $5,000 – ਈਗਲ ਮੈਕਸੀਕੋ ( ਸਪਾਂਸਰ ਜਗਤਾਰ ਧਾਲੀਵਾਲ ਦੁਆਰਾ ਮਨਦੀਪ ਧਾਲੀਵਾਲ ਦੀ ਯਾਦ ਵਿੱਚ)
– ਦੂਜਾ ਸਥਾਨ: $2,000 – ਵੈਸਟ ਕੋਸਟ ਕਿੰਗਜ਼।

ਅੰਡਰ 16 ਡਿਵੀਜ਼ਨ:
– ਪਹਿਲਾ ਸਥਾਨ: $1,500 – ਪੈਂਥਰ ਫੀਲਡ ਹਾਕੀ ਕਲੱਬ( FHC।
– ਦੂਜਾ ਸਥਾਨ: $1,000 – ਯੁਨਾਈਟਡ ਕੈਲਗਰੀ।

Canada Cup International Field Hockey Tournament 2024 –
The Canada Cup International Field Hockey Tournament, hosted by the West Coast Kings Field Hockey Society, was a resounding success! We extend our heartfelt thanks to our sponsors, participants, teams, athletes, umpires, volunteers, and spectators for their incredible support and enthusiasm over the past four days. This event showcased the true spirit of community and field hockey, with thrilling matches and lots of cash prizes awarded.
Congratulations to all the winners:
Men’s Premier Division:
– 1st Place: $10,000 – Phoenix Field Hockey Club ( First Prize Sponsored by Sanghera Bros. Apna Group)
– 2nd Place: $5,000 – YUBA BROS.
– 3rd Place: $2,500 – West Coast Kings FHS.
– 4th Place: Tasavar XI
Best Players Cash Prizes By Lucky Johal and Lovely Johal Ideal Sign and Ideal Upfitter
– Best Forward/Goal Scorer: $500 – Jeroen Hertzberger (Holland)
– Best Midfielder: $500 – Cosyns Tanguy (P.H.C., Belgium)
– Best Defender: $500 – Gurwinder Singh Gogi
– Best Goal Keeper: 500 – Joaquin Berthold (Argentina)
– MVP: $1,000 – Tim Swagen (Netherlands)
Competitive Division:
– 1st Place: $3,000 – Surinder Lions.
– 2nd Place: $1,500 – West Coast Kings.
Women’s Division:
– 1st Place: $5,000 – Eagle Mexico (in memory of Mandeep Dhaliwal by Jagtar Dhaliwal)
– 2nd Place: $2,000 – West Coast Kings.
Under 16 Division:
– 1st Place: $1,500 – Panther FHC.
– 2nd Place: $1,000 – United Calgary.
Thank you all for making this event unforgettable. We look forward to seeing you next year for another spectacular tournament!