ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਅਸੈਂਟ ਗਰੁੱਪ ਜੋ ਕਿ ਫਾਇਨਾਂਸ, ਮੌਰਟਗੇਜ਼, ਅਕਾਉਟਿੰਗ, ਇਨਵੈਸਟਮੈਂਟ ਅਤੇ ਹੋਰ ਕਾਰੋਬਾਰ ਸਲਾਹਕਾਰ ਵਜੋਂ ਸੇਵਾਵਾਂ ਉਪਲੱਬਧ ਕਰਵਾਉਂਦੇ ਹਨ, ਦੀ ਕੈਲਗਰੀ ਲੋਕੇਸ਼ਨ ਦੀ ਗਰੈਂਡ ਓਪਨਿੰਗ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ ਵਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨੇ ਗਰੁੱਪ ਦੇ ਮੁਖੀ ਬਲਬੀਰ ਸਿੰਘ ਸੈਣੀ ਸੀ ਪੀ ਏ ਅਤੇ ਸਟਾਫ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਅਸੈਂਟ ਗਰੁੱਪ ਵਲੋਂ ਕੈਲਗਰੀ ਵਿਖੇ ਦਫਤਰ ਖੋਹਲਣ ਦਾ ਸਵਾਗਤ ਕੀਤਾ। ਇਸ ਮੌਕੇ ਕੈਲਗਰੀ ਆਫਿਸ ਮੈਨੇਜਰ ਤਮੰਨਾ ਮਿੱਤਲ, ਕਿਮ ਕੌਰ ਵੀ ਪੀ ਫਾਇਨਾਂਸ, ਰਾਜ ਢੀਂਡਸਾ ਸੀਨੀਅਰ ਅਕਾਉਂਟ ਮੈਨੇਜਰ, ਜਸਵਿੰਦਰ ਸਿੰਘ ਜੱਗੀ ਬਿਜਨੈਸ ਸਲਾਹਕਾਰ ਅਤੇ ਉਹਨਾਂ ਦੀ ਟੀਮ ਦੇ ਮੈਂਬਰ ਹਾਜ਼ਰ ਸਨ। ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਸਿੱਧੂ ਚੇਅਰਮੈਨ ਦਸਮੇਸ਼ ਕਲਚਰ ਸੈਂਟਰ, ਰਮਨ ਭੰਗੂ ਰੀਐਲਟਰ, ਜਸਵੀਰ ਜੋਧਵਾਲ, ਗਗਨ ਬਾਂਸਲ, ਸਾਹਿਲ ਤੇ ਅਮਨਜੋਤ ਪੰਨੂ ਵੀ ਹਾਜ਼ਰ ਸਨ।
ਜਿ਼ਕਰਯੋਗ ਹੈ ਕਿ ਅਸੈਂਟ ਗਰੁੱਪ ਵਲੋਂ ਪਿਛਲੇ 20 ਸਾਲ ਤੋਂ ਸ ਬਲਬੀਰ ਸਿੰਘ ਸੈਣੀ ਸੀ ਪੀ ਏ ਦੀ ਅਗਵਾਈ ਹੇਠ ਟੈਕਸ ਪਲਾਨਿੰਗ, ਬਿਜਨੈਸ ਪਰਚੇਜ ਫਾਇਨਾਂਸਿੰਗ, ਟਰੱਕ ਅਤੇ ਕੰਸਟਰਕਸ਼ਨ ਇਕਵਿਪਮੈਂਟ ਲੀਜਿੰਗ, ਕਮਰਸ਼ੀਅਲ ਰੀਅਲ ਇਸਟੇਟ ਮੌਰਟਗੇਜ, ਹੋਮ ਪਰਚੇਜ ਐਂਡ ਕੰਸਟਰਕਸ਼ਨ ਮੌਰਟਗੇਜ਼, ਸਰਕਾਰੀ ਗਰਾਂਟਾਂ ਅਤੇ ਬਿਜਨੈਸ ਸੇਲ ਪਰਚੇਜ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਕੰਪਨੀ ਵਲੋਂ ਇਹ ਸਾਰੀਆਂ ਸੇਵਾਵਾਂ ਕੈਲਗਰੀ ਅਤੇ ਆਸ ਪਾਸ ਦੇ ਬਿਜਨੈਸਮੈਨ ਨੂੰ ਉਪਲੱਬਧ ਕਰਵਾਉਂਦਿਆਂ ਪੰਜਾਬ ਸੈਂਟਰ 4715-88 ਐਵਨਿਊ ਯੂਨਿਟ 105-1227, ਕੈਲਗਰੀ ਵਿਖੇ ਆਫਿਸ ਖੋਹਲਿਆ ਗਿਆ ਹੈ। ਨਵੇਂ ਆਫਿਸ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਸ ਜਸਰਾਜ ਸਿੰਘ ਹੱਲਣ ਅਤੇ ਹੋਰ ਮਹਿਮਾਨਾਂ ਦਾ ਸਟਾਫ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਕੇਕ ਵੀ ਕੱਟਿਆ ਗਿਆ ਤੇ ਆਏ ਮਹਿਮਾਨਾਂ ਦੀ ਚਾਹ -ਪਾਣੀ ਤੇ ਸਨੈਕਸ ਨਾਲ ਸੇਵਾ ਕੀਤੀ ਗਈ।