*ਵੱਖ-ਵੱਖ ਦੇਸ਼ਾਂ ਦੇ ਹੋਰਨਾਂ ਕਲਾਕਾਰਾਂ ਨੇ ਵੀ ਕੀਤਾ ਆਪਣੇ ਫ਼ਨ ਦਾ ਮੁਜ਼ਾਹਰਾ-
*ਨੌਜਵਾਨਾਂ ਨੇ ਇਕ-ਦੂਸਰੇ ਦੇ ਮੋਢੇ ’ਤੇ ਚੜ੍ਹ ਕੇ ਲਈਆਂ ‘ਸੈਲਫ਼ੀਆਂ-*ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਤੋਂ ਇਲਾਵਾ ਗੋਰੇ ਵੀ ਰਹੇ ਦੇਰ ਰਾਤ ਤੀਕ ਝੂੰਮਦੇ
ਵੈਨਕੂਵਰ, 22 ਜੁਲਾਈ (ਮਲਕੀਤ ਸਿੰਘ )-ਤਕਰੀਬਨ ਤਿੰਨ ਦਹਾਕੇ ਪਹਿਲਾਂ ‘ਤੂਤਕ-ਤੂਤਕ-ਤੂਤਕ-ਤੂਤੀਆਂ……..
ਇਸ ਸੱਭਿਆਚਾਰਕ ਸ਼ਾਮ ਦੀ ਸ਼ੁਰੂਆਤ ਗਾਇਕ ਮਲਕੀਤ ਸਿੰਘ ਵੱਲੋਂ ‘ਅੱਜ ਭੰਗੜਾ ਪਾਉਣ ਨੂੰ ਜੀਅ ਕਰਦਾ……!’, ‘ਕਾਲੀ ਐਨਕ ਨਾ ਲਾਇਆ ਕਰ……!, ‘ਯਾਰੀ ਜੱਟਾਂ ਦੇ ਮੁੰਡੇ ਨਾਲ ਲਾਈਏ…..!’, ‘ਕੁੜੀ ਕੱਢ ਕੇ ਕਾਲਜਾ ਲੈ ਗਈ ਓਏ…..!’, ‘ਅੱਜ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਈ ਚਿੱਤ ਕਰਦੈ…..!’ ਸਮੇਤ ਕੁਝ ਹੋਰ ਗੀਤਾਂ ਦੀ ਲੜੀ ਲਗਾ ਕੇ ਮਾਹੌਲ ਨੂੰ ਰੰਗੀਨ ਬਣਾਈ ਰੱਖਿਆ ਗਿਆ।
*ਕਾਲੀ ਐਨਕ ਦੇ ਦੀਵਾਨੇ ਐਨਕਾਂ ਲਾਕੇ ਪੁੱਜੇ-
ਮਲਕੀਤ ਸਿੰਘ ਦੇ ਅਜੋਕੇ ਚਰਚਿਤ ਗੀਤ ‘ਕਾਲੀ ਐਨਕ ਨਾ ਲਾਇਆ ਕਰ ਨੀਂ, ਤੂੰ ਪਹਿਲਾਂ ਈ ਸੋਹਣੀ ਆਂ…..!, ਦੀ ਤਾਲ ’ਤੇ ਭੰਗੜਾ ਪਾਉਣ ਦਾ ਮੂਡ ਬਣਾ ਕੇ ਮੇਲੇ ’ਚ ਪੁੱਜੇ ਰੰਗੀਨ ਮਿਜ਼ਾਜ਼ ਦੇ ਕੁਝ ਦਰਸ਼ਕਾਂ ਵੱਲੋਂ ਲਗਾਈਆਂ ਕਾਲੀਆਂ ਐਨਕਾਂ ਨਾਲ ਮਾਹੌਲ ਦਿਲਚਸਪ ਬਣਿਆ ਨਜ਼ਰੀ ਆਇਆ। ਸਟੇਜ ਦੇ ਸਾਹਮਣੇ ਮੌਜ਼ੂਦ ਦਰਸ਼ਕਾਂ ਦੀ ਭੀੜ ਕਾਰਨ ਕੁਝ ਨੌਜਵਾਨ ਆਪਣੇ ਸਾਥੀਆਂ ਦੇ ਮੋਢਿਆਂ ’ਤੇ ਚੜ੍ਹ ਕੇ ਆਪਣੇ ਮੋਬਾਇਲਾਂ ’ਚ ਮੇਲੇ ਦੇ ਦ੍ਰਿਸ਼ਾਂ ਨੂੰ ਰਿਕਾਰਡ ਕਰਦੇ ਅਤੇ ‘ਸੈਲਫ਼ੀਆਂ’ ਲੈਂਦੇ ਵੀ ਨਜ਼ਰੀ ਆਏ। ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਪੁੱਜੀਆਂ ਪੰਜਾਬੀ ਮੁਟਿਆਰਾਂ ਅਤੇ ਕੁਝ ਗੋਰੇ ਵੀ ਮਲਕੀਤ ਸਿੰਘ ਦੇ ਵੱਖ-ਵੱਖ ਗੀਤਾਂ ਦੀ ਤਾਲ ’ਤੇ ਬਾਹਾਂ ਉਲਾਰ ਕੇ ਝੂਮਦੇ ਵੇਖੇ ਗਏ। ਮੇਲੇ ’ਚ ਲਗਾਈਆਂ ਹੋਰਨਾਂ ਸਟੇਜ਼ਾਂ ਤੋਂ ਵੱਖ-ਵੱਖ ਦੇਸ਼ਾਂ ਨਾਲ ਸਬੰਧਿਤ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਵੀ ਵੇਖਣਯੋਗ ਸਨ। ਪਾਰਕ ਦੇ ਵੱਖ-ਵੱਖ ਹਿੱਸਿਆਂ ’ਚ ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਕਈ ਤਰ੍ਹਾਂ ਦੇ ਘਰੇਲੂ ਅਤੇ ਸਜਾਵਟੀ ਸਮਾਨ ਨੂੰ ਖਰੀਦਣ ਦੇ ਚਾਹਵਾਨਾਂ ਗ੍ਰਾਹਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਨਜ਼ਰੀ ਆਈਆਂ। ਮੇਲੇ ’ਚ ਬੱਚਿਆਂ ਦੇ ਮਨੋਰੰਜਨ ਲਈ ਲਗਾਏ ਗਏ ਕਈ ਤਰ੍ਹਾਂ ਦੇ ਪੂੰਘੜੇ ਅਤੇ ਹੋਰਨਾਂ ਸਾਧਨਾਂ ਰਾਹੀਂ ਬਹੁਗਿਣਤੀ ਬੱਚੇ ‘ਮਸਤੀ ’ਚ ਰੁੱਝੇ ਨਜ਼ਰੀ ਪਏ।
ਇਸਤੋਂ ਪਹਿਲਾਂ ਮੰਚ ਉਪਰ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਮੇਲੇ ਵਿਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ ਤੇ ਸਰੀ ਫਿਊਜ਼ਨ ਮੇਲੇ ਵਿਚ ਕੈਨੇਡਾ ਦੇ ਬਹੁਸਭਿਆਚਾਰ ਨੂੰ ਮਾਨਣ ਅਤੇ ਆਪਸੀ ਪਿਆਰ ਤੇ ਸਾਂਝ ਨੂੰ ਵਧਾਉਣ ਦਾ ਸੱਦਾ ਦਿੱਤਾ। ਇਸ ਮੌਕੇ ਉਹਨਾਂ ਨਾਲ ਕੌਂਸਲਰ ਹੈਰੀ ਬੈਂਸ ਤੇ ਕੌਂਸਲਰ ਪ੍ਰਦੀਪ ਕੂਨਰ ਵੀ ਹਾਜ਼ਰ ਸਨ।