ਵਿੰਨੀਪੈਗ ( ਦੇ ਪ੍ਰ ਬਿ )- ਬੀਤੇ ਸ਼ਨੀਵਾਰ ਨੂੰ ਨਰੇਸ਼ ਸ਼ਰਮਾ ਦੇ ਗ੍ਰਹਿ 145 ਬਰੁੱਕਸਮੇਅਰ ਵਿਖੇ ਪੰਡਿਤ ਡਾ ਸੰਜੀਵ ਕ੍ਰਿਸ਼ਨਾ ਠਾਕੁਰ ਜੀ ਦੁਆਰਾ ਸਤਿਸੰਗ ਤੇ ਕੀਰਤਨ ਕੀਤਾ ਗਿਆ। ਵੱਡੀ ਗਿਣਤੀ ਵਿਚ ਸੰਗਤ ਨੇ ਪੁੱਜ ਕੇ ਸਤਸੰਗ ਦਾ ਲਾਹਾ ਲਿਆ। ਇਸ ਮੌਕੇ ਐਮ ਪੀ ਕੇਵਿਨ ਲੈਮਰੂ ਵਿਸ਼ੇਸ਼ ਤੌਰ ਤੇ ਪੁੱਜੇ ਤੇ ਉਹਨਾਂ ਪੰਡਿਤ ਜੀ ਦਾ ਵਿਸ਼ੇਸ਼ ਸਨਮਾਨ ਕੀਤਾ।
ਪੰਡਿਤ ਜੀ ਵਲੋਂ ਸਤਸੰਗ ਸਵੇਰੇ 10 ਤੋਂ 12 ਵਜੇ ਕੀਤਾ ਗਿਆ। ਉਪਰੰਤ ਪ੍ਰੀਤੀ ਭੋਜ ਵਰਤਾਏ ਗਏ। ਨਰੇਸ਼ ਸ਼ਰਮਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ।