ਸਰੀ- ਬੀਤੀ 19 ਜੁਲਾਈ ਨੂੰ ਸਰੀ ਦੇ ਉਘੇ ਬਿਜਨਸਮੈਨ ਹਰਜੀਤ ਸਿੰਘ ਅਟਵਾਲ ਤੇ ਮਨਦੀਪ ਕੌਰ ਅਟਵਾਲ ਦੀ ਸਪੁਤਰੀ ਕਿਰਨਪ੍ਰੀਤ ਕੌਰ ਦਾ ਸ਼ੁਭ ਆਨੰਦ ਕਾਰਜ ਕਾਕਾ ਗੁਰਜੋਤ ਸਿੰਘ ਸਪੁੱਤਰ ਸ ਮਨਦੀਪ ਸਿੰਘ ਬਾਜਵਾ ਤੇ ਪਰਮਜੀਤ ਕੌਰ ਬਾਜਵਾ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਹੋਇਆ। ਨਵ ਵਿਆਹੀ ਜੋੜੀ ਨੂੰ ਮਾਤਾ -ਪਿਤਾ ਉਪਰੰਤ ਐਮ ਪੀ ਸੁੱਖ ਧਾਲੀਵਾਲ, ਉਘੇ ਫਿਲਮੀ ਕਲਾਕਾਰ ਰਾਣਾ ਰਣਬੀਰ, ਸਰੀ ਮੇਅਰ ਦੇ ਸਲਾਹਕਾਰ ਹੈਰੀ ਕੂਨਰ ਤੇ ਹੋਰ ਰਿਸ਼ਤੇਦਾਰਾਂ ਤੇ ਸਬੰਧੀਆਂ ਨੇ ਅਸ਼ੀਰਵਾਦ ਤੇ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ।
ਉਘੇ ਬਿਜਨਸਮੈਨ ਹਰਜੀਤ ਸਿੰਘ ਅਟਵਾਲ ਦੀ ਸਪੁੱਤਰੀ ਦਾ ਆਨੰਦ ਕਾਰਜ
