Headlines

ਬਰਾਈਡਲ ਫੈਸ਼ਨ ਸ਼ੋਅ ਲਈ ਕੈਲਗਰੀ ਵਿਚ ਆਡੀਸ਼ਨ ਹੋਏ

ਫਾਈਨਲ ਮੁਕਾਬਲਾ 31 ਅਗਸਤ ਨੂੰ ਕੈਲਗਰੀ ਦੇ ਜੈਨੇਸਿਸ ਸੈਂਟਰ ਵਿਖੇ-

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨੀ ਬਰਾਈਡਲ ਫੈਸ਼ਨ ਸ਼ੋਅ ਜੋ ਕੈਲਗਰੀ ਦੇ ਜੈਨੇਸਿਸ ਸੈਂਟਰ ਵਿਖੇ 27 ਅਗਸਤ ਨੂੰ ਹੋਣ ਜਾ ਰਿਹਾ ਹੈ, ਦੇ ਸਬੰਧ ਵਿਚ ਬਰਾਈਡਲ ਆਡੀਸ਼ਨ ਕਰਵਾਇਆ ਗਿਆ।  ਸਿੰਮੀ ਸੰਧਾਵਾਲੀਆ ਦੀ ਅਗਵਾਈ ਹੇਠ ਕਰਵਾਏ ਗਏ ਇਸ ਆਡੀਸ਼ਨ ਵਿਚ ਲਗਪਗ 34 ਮਾਡਲ ਮੁਟਿਆਰਾਂ ਨੇ ਭਾਗ ਲਿਆ ਜਿਹਨਾਂ ਚੋ 30 ਮਾਡਲਾਂ ਦੀ ਫਾਈਨਲ ਵਾਸਤੇ ਚੋਣ ਕੀਤੀ ਗਈ। ਸਿੰਮੀ ਸੰਧਾਵਾਲੀਆ ਨੇ ਦੱਸਿਆ ਕਿ ਆਡੀਸ਼ਨ ਵਿਚ ਮਾਡਲਾਂ ਦੇ ਪਹਿਰਾਵੇ, ਰੈਂਪ ਵਾਕ ਅਤੇ ਸਵਾਲ ਜਵਾਬ ਦੇ ਤਿੰਨ ਰਾਉਂਡ ਸਨ। ਫਾਈਨਲ ਵਾਸਤੇ ਕੁਲ 42 ਮਾਡਲਾਂ ਦੀ ਚੋਣ ਕੀਤੀ ਗਈ ਜਿਹਨਾਂ ਚੋ 30 ਮੁਕਾਬਲੇ ਰਾਹੀਂ ਅਤੇ 12 ਮਾਡਲਾ ਸ਼ੋਅ ਸਟਾਪਰਜ ਹਨ। ਉਹਨਾਂ ਹੋਰ ਦੱਸਿਆ ਕਿ ਕੈਲਗਰੀ ਵਿਚ ਫਾਈਨਲਿਸਟ ਦੀ ਚੋਣ ਉਪਰੰਤ ਐਡਮਿੰਟਨ ਵਿਚ ਫਾਈਨਿਸਟ ਮਾਡਲਾਂ ਦੀ ਚੋਣ 27 ਜੁਲਾਈ ਨੂੰ ਕੀਤੀ ਜਾ ਰਹੀ ਹੈ।

ਬੀਤੇ ਦਿਨ ਹੋਏ ਆਡੀਸ਼ਨ ਮੁਕਾਬਲੇ ਕਾਫੀ ਰੌਚਕ ਅਤੇ ਆਕਰਸ਼ਕ ਰਹੇ। ਇਸ ਮੌਕੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਸਲਾਹਕਾਰ ਹਰਦਿਆਲ ਸਿੰਘ ਹੈਪੀ ਮਾਨ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਬਰਾਈਡਲ ਅਤੇ ਸਭਿਆਚਾਰਕ ਪਹਿਰਾਵੇ ਦੇ ਨਾਲ ਪੰਜਾਬੀ ਸਭਿਆਚਾਰ ਦੀ ਪ੍ਰੋਮੋਸ਼ਨ ਲਈ ਕਰਵਾਏ ਜਾ ਰਹੇ ਇਸ ਬਰਾਈਡਲ ਮੁਕਾਬਲੇ ਦੀ ਪ੍ਰਸੰਸ਼ਾ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ।