Headlines

ਮਾਂਗਟ ਪਰਿਵਾਰ ਨੂੰ ਸਦਮਾ- ਨੌਜਵਾਨ ਪੁੱਤਰ ਦਾ ਅਚਾਨਕ ਸਦੀਵੀ ਵਿਛੋੜਾ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਦੇ ਨਿਵਾਸੀ ਭੁਪਿੰਦਰ ਸਿੰਘ ਮਾਂਗਟ ਪਰਿਵਾਰ ਨੂੰ ਉਸ  ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦਾ 19 ਸਾਲ ਦਾ ਭਰ ਨੌਜਵਾਨ ਸਪੁੱਤਰ ਹਰਪਿੰਦਰ ਸਿੰਘ ਮਾਂਗਟ ਅਚਾਨਕ ਅਕਾਲ ਚਲਾਣਾ ਕਰ ਗਿਆ। ਪਰਿਵਾਰ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 28 ਜੁਲਾਈ ਨੂੰ ਬਾਦ ਦੁਪਹਿਰ 2 ਵਜੇ ਵੈਸਟ ਸੇਂਟ ਪੌਲ ਫਿਊਨਰਲ ਹੋਮ 92 ਮੈਰਿਟ ਕਰੈਸੈਂਟ ਵੈਸਟ ਸੇਂਟ ਪੌਲ ਵਿਖੇ ਹੋਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ 1244 ਮੋਲਾਰਡ ਰੋਡ ਵਿੰਨੀਪੈਗ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਭੁਪਿੰਦਰ ਮਾਂਗਟ ਨਾਲ ਫੋਨ ਨੰਬਰ 204-415-7009 ਤੇ ਸੰਪਰਕ ਕੀਤਾ ਜਾ ਸਕਦਾ ਹੈ।