Headlines

ਵਿੰਨੀਪੈਗ ਕਬੱਡੀ ਕੱਪ 10 ਅਗਸਤ ਨੂੰ

ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਕਬੱਡੀ ਐਸੋਸੀਏਸ਼ਨ ਐਂਡ ਯੁਨਾਈਟਡ ਬ੍ਰਦਰਜ਼ ਕਬੱਡੀ  ਕਲੱਬ ਵਲੋਂ  ਵਿੰਨੀਪੈਗ ਕਬੱਡੀ ਕੱਪ 10 ਅਗਸਤ ਸਨਿਚਰਵਾਰ ਨੂੰ ਮੈਪਲਜ਼ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਕੌਮਾਂਤਰੀ ਪੱਧਰ ਦੀਆਂ 6 ਟੀਮਾਂ ਵਿਚਾਲੇ ਮੈਚ ਹੋਣਗੇ। ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਲਈ ਐਂਟਰੀ ਫਰੀ ਹੋਵੇਗੀ। ਕਬੱਡੀ ਕੱਪ ਸਬੰਧੀ ਇਕ ਪੋਸਟਰ ਬੀਤੇ ਦਿਨ ਕਬੱਡੀ ਐਸੋਸੀਏਸ਼ਨ ਅਤੇ ਯੁਨਾਈਟਡ ਬ੍ਰਦਰਜ਼ ਕਬੱਡੀ ਕਲੱਬ ਦੇ ਅਹੁਦੇਦਾਰਾਂ ਵਲੋਂ ਰੀਲੀਜ਼ ਕੀਤਾ ਗਿਆ।

ਵਧੇਰੇ ਜਾਣਕਾਰੀ ਲਈ ਮਿੱਠੂ ਬਰਾੜ ਨਾਲ ਫੋਨ ਨੰਬਰ 204-952-9574 ਤੇ ਸੰਪਰਕ ਕੀਤਾ ਜਾ ਸਕਦਾ ਹੈ।