Headlines

ਗੁਰੂ ਰਵਿਦਾਸ ਸਭਾ ਵੈਨਕੂਵਰ ਦੀ 42ਵੀਂ ਵਰੇਗੰਢ ਧੂਮਧਾਮ ਨਾਲ ਮਨਾਈ

ਗਾਇਕ ਕੇ ਐਸ ਮੱਖਣ, ਅੰਮ੍ਰਿਤਾ ਵਿਰਕ ਤੇ ਰਿੰਪੀ ਗਰੇਵਾਲ ਦਾ ਸਨਮਾਨ-

ਵੈਨਕੂਵਰ( ਦੇ ਪ੍ਰ ਬਿ)-ਬੀਤੇ ਐਤਵਾਰ 21 ਜੁਲਾਈ ਨੂੰ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਦੀ 42ਵੀਂ ਵਰੇਗੰਢ ਮੌਕੇ 7271 ਗਿਲੀ ਐਵਨਿਊ ਬਰਨਬੀ ਵਿਖੇ  ਸ਼ਾਨਦਾਰ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਦੁਪਹਿਰ 12.30 ਵਜੇ ਪਾਰਕਿੰਗ ਲੌਟ ਵਿਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਦੌਰਾਨ ਪ੍ਰਸਿਧ ਗਾਇਕ ਕੇ ਐਸ ਮੱਖਣ, ਅੰਮ੍ਰਿਤਾ ਵਿਰਕ ਤੇ ਰਿੰਪੀ ਗਰੇਵਾਲ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਪ੍ਰਸਿਧ ਗਾਇਕਾਂ ਵਲੋਂ ਪੇਸ਼ ਪ੍ਰੋਗਰਾਮ ਨੂੰ ਸੰਗਤਾਂ ਨੇ ਭਰਵਾਂ ਹੁੰਗਾਰਾ ਦਿੱਤਾ। ਧਾਰਮਿਕ ਗੀਤਾਂ ਦੇ ਪ੍ਰੋਗਰਾਮ ਉਪਰੰਤ ਸਭਾ ਦੇ ਪ੍ਰਧਾਨ ਹਰਜੀਤ ਸੋਹਪਾਲ, ਜਨਰਲ ਸੈਕਟਰੀ ਅਮਰਜੀਤ ਲੀਲ, ਸਹਾਇਕ ਜਨਰਲ ਸੈਕਟਰੀ ਮਾਈਕਲ ਘੀਰਾ, ਵਾਈਸ ਪ੍ਰਧਾਨ ਰਮੇਸ਼ ਸਰੋਆ, ਸੰਤੋਖ ਜੱਸਲ, ਖਜ਼ਾਨਚੀ ਰਾਜੇਸ਼ ਕੁਮਾਰ ਤੂਰਾ, ਕੇਵਲ ਸਿੱਧੂ, ਰਾਕੇਸ਼ ਦਾਧਰਾ, ਬਾਲਮੁਕੰਦ ਸਿੰਘ, ਅਮਰੀਕ ਥਿੰਦ, ਪਰਮ ਸਰੋਆ, ਪਰਮਜੀਤ ਲਾਖਾ, ਸੋਢੀ ਦਦਰਾਲ, ਬਲਵੀਰ ਬੈਂਸ, ਜਸਵਿੰਦਰ ਮਹਿਮੀ, ਕੁਲਵੰਤ ਮੰਮਣ, ਗੁਰਮੇਲ ਰੌਲੀਆ, ਜਸਵੰਤ ਜੱਸਲ, ਸਾਹਿਲ ਤੇ ਬੋਰਡ ਆਫ ਟਰੱਸਟੀਜ਼ ਵਲੋਂ ਪ੍ਰੋਗਰਾਮ ਪੇਸ਼ ਕਰਨ ਵਾਲੇ ਗਾਇਕਾਂ ਦਾ ਸਨਮਾਨ ਕੀਤਾ ਗਿਆ। ਇਸਤੋਂ ਇਲਾਵਾ ਕੁਝ ਉਘੀਆਂ ਹਸਤੀਆਂ ਜਿਹਨਾਂ ਵਿਚ ਨੀਟੂ ਕੰਗ, ਮਦਨ ਲਾਲ ਪਰਾਸ਼ਰ ਕੇ ਐਸ ਮੱਖਣ ਦੇ ਉਸਤਾਦ ਦਾ ਸਨਮਾਨ ਕੀਤਾ ਗਿਆ। ਮੇਲੇ ਦੌਰਾਨ ਸਟਾਲਾਂ ਦੀ ਸੇਵਾ ਅੰਕੁਸ਼ ਗੁਡੂ, ਪਰਬਤ ਸਿੰਘ, ਬਿੰਦਰ ਪ੍ਰਭ ਕੇਟਰਿੰਗ ਵਲੋਂ ਕੀਤੀ ਗਈ।