Headlines

ਲੈਂਗਲੀ-ਐਬਸਫੋਰਡ ਤੋਂ ਬੀਸੀ ਕੰਸਰਵੇਟਿਵ ਉਮੀਦਵਾਰ ਹਰਮਨ ਭੰਗੂ ਦੇ ਹੱਕ ਵਿਚ ਭਾਰੀ ਇਕੱਠ

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਲੈਂਗਲੀ-ਐਬਸਫੋਰਡ ਹਲਕੇ ਤੋਂ ਬੀ ਸੀ ਕੰਸਰਵੇਟਿਵ ਉਮੀਦਵਾਰ ਹਰਮਨ ਭੰਗੂ ਦੇ ਸਮਰਥਨ ਵਿਚ ਫੰਡਰੇਜਿੰਗ ਇਕੱਠ ਲੈਂਗਲੀ ਬੈਂਕੁਇਟ ਹਾਲ ਵਿਖੇ ਕੀਤਾ ਗਿਆ।

ਹਰਮਨ ਭੰਗੂ ਜੋ ਕਿ ਬੀ ਸੀ ਕੰਸਰਵੇਟਿਵ ਪਾਰਟੀ ਦੇ ਉਪ ਪ੍ਰਧਾਨ ਵੀ ਹਨ ਤੇ ਪਿਛਲੇ ਦਿਨੀਂ ਨੌਮੀਨੇਸ਼ਨ ਚੋਣ ਜਿੱਤਣ ਉਪਰੰਤ ਇਸ ਨਵੇਂ ਬਣੇ ਹਲਕੇ ਤੋਂ ਪਾਰਟੀ ਉਮੀਦਵਾਰ ਬਣੇ ਹਨ, ਵਲੋਂ ਕੀਤੇ ਗਏ ਫੰਡਰੇਜਿੰਗ ਦੌਰਾਨ 300 ਦੇ ਕਰੀਬ ਉਹਨਾਂ ਦੇ ਸਮਰਥਕਾਂ ਨੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਹਰਮਨ ਭੰਗੂ ਨੇ ਆਪਣੀ ਜਾਣ ਪਹਿਚਾਣ ਕਰਵਾਈ ਤੇ ਆਗਾਮੀ ਵੋਟਾਂ ਵਿਚ ਬੀ ਸੀ ਕੰਸਰਵੇਟਿਵ ਸਰਕਾਰ ਨੂੰ ਵੋਟਾਂ ਪਾਕੇ ਜੌਹਨ ਰਸਟਡ ਦੀ ਅਗਵਾਈ ਹੇਠ ਲੋਕ ਹਿੱਤੂ ਸਰਕਾਰ ਬਣਾਉਣ ਦੀ ਅਪੀਲ ਕੀਤੀ।

ਇਸ ਮੌਕੇ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟਡ ਨੇ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪ੍ਰੀਮੀਅਰ ਈਬੀ ਦੀ ਐਨ ਡੀ ਪੀ ਤੇ ਪ੍ਰਧਾਨ ਮੰਤਰੀ ਟਰੂਡੋ ਦੀ ਲਿਬਰਲ ਪਾਰਟੀ ਦੇ ਕੁਸਾਸ਼ਨ ਵਿਚ ਲੋਕ ਪ੍ਰੇਸ਼ਾਨ ਹਨ। ਉਹਨਾਂ ਕੰਸਰਵੇਟਿਵ ਦੇ ਕਾਮਨ ਸੈਂਸ ਪ੍ਰੋਗਰਾਮ ਨੂੰ ਹੁੰਗਾਰਾ ਦੇਣ ਅਤੇ ਲੈਂਗਲੀ-ਐਬਸਫੋਰਡ ਤੇ ਉਮੀਦਵਾਰ ਹਰਮਨ ਭੰਗੂ ਦੇ ਸਮਰਥਨ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਹਰਮਨ ਭੰਗੂ ਕੰਸਰਵੇਟਿਵ ਐਮ ਪੀ ਕੈਰੀ ਲਿਨ ਦੀ ਸਾਉਥ ਸਰੀ-ਵਾਈਟ ਰੌਕ ਹਲਕੇ ਦੀ ਐਸੋਸੀਏਸ਼ਨ ਦਾ ਡਾਇਰੈਕਟਰ ਹੈ। ਉਹ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਦੀ ਲੀਡਰਸ਼ਿਪ ਟੀਮ ਦੌਰਾਨ ਉਸਦੀ ਟੀਮ ਦਾ ਹਿੱਸਾ ਰਹਿ ਚੁੱਕਾ ਹੈ। ਉਹ ਇਕ ਸਰੀ ਦਾ ਜੰਮਪਲ ਹੈ ਅਤੇ ਲੈਂਗਲੀ ਖੇਤਰ ਵਿਚ ਆਪਣੇ ਟਰੱਕਿੰਗ ਦੇ ਕਾਰੋਬਾਰ ਦੇ ਨਾਲ ਆਪਣੇ ਪਰਿਵਾਰ ਦੀ ਪਰਵਰਿਸ਼ ਕਰ ਰਿਹਾ ਹੈ। ਉਸਨੂੰ ਇਸ ਹਲਕੇ ਅਤੇ ਲੋਕਾਂ ਦੀ ਸਮੱਸਿਆਵਾਂ ਦੀ ਜਾਣਕਾਰੀ ਹੈ।

ਇਸ ਮੌਕੇ ਬਰੂਸ ਬੈਨਮੈਨ ਨੇ ਵੀ ਸੰਬੋਧਨ ਕੀਤਾ ਤੇ ਬੀ ਸੀ ਕੰਸਰਵੇਟਿਵ ਦੀਆਂ ਨੀਤੀਆਂ ਤੋਂ ਜਾਣਾ ਕਰਵਾਉਂਦਿਆਂ ਹਰਮਨ ਭੰਗੂ ਨੂੰ ਇਕ ਢੁਕਵਾਂ ਤੇ ਵਧੀਆ ਉਮੀਦਵਾਰ ਦੱਸਿਆ।