Headlines

ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਦਾ ਸਰੀ ਵਿਚ ਸਵਾਗਤ

ਸਰੀ ( ਦੇ ਪ੍ਰ ਬਿ)- ਗੁਰਮਤਿ ਪ੍ਰਚਾਰ ਅਤੇ ਸਿੱਖਿਆ ਦੇ ਖੇਤਰ ਵਿਚ ਮਹਾਨ ਯੋਗਦਾਨ ਪਾਉਣ ਵਾਲੇ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ ਇਹਨੀਂ ਦਿਨੀਂ ਕੈਨੇਡਾ ਦੌਰੇ ਤੇ ਹਨ। ਬੀਤੇ ਦਿਨ ਉਹ ਉਘੇ ਬਿਜਨਸਮੈਨ ਤਰਸੇਮ ਸਿੰਘ ਬੈਂਸ (ਤੇਜਾ ਫੂਡਜ਼ ) ਦੇ ਗ੍ਰਹਿ ਸਰੀ ਵਿਖੇ ਪਧਾਰੇ ਜਿਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜਿ਼ਕਰਯੋਗ ਹੈ ਕਿ ਰਤਵਾੜਾ ਸਾਹਿਬ ਸੰਸਥਾ ਗੁਰਮਤਿ ਪ੍ਰਚਾਰ ਦੇ ਨਾਲ  ਗੁਰੂ ਗੋਬਿੰਦ ਸਿੰਘ ਵਿਦਿਆ ਮੰਦਿਰ, ਸੰਤ ਵਰਿਆਮ ਸਿੰਘ ਮੈਮੋਰੀਅਲ ਸਕੂਲ ਅਤੇ ਡਿਵਾਈਨ ਕਾਲਜ ਆਫ ਐਜੂਕੇਸ਼ਨ ਆਦਿ ਸਿੱਖਿਆ ਸੰਸਥਾਵਾਂ ਵੀ ਚਲਾਉਂਦੇ ਹਨ ਜਿਥੇ ਹਰ ਸਾਲ ਹਜ਼ਾਰਾਂ ਵਿਦਿਆਰਥੀ ਵਿਦਿਆ ਪ੍ਰਾਪਤ ਕਰਦੇ ਹਨ।