ਸਰੀ (ਮਹੇਸ਼ਇੰਦਰ ਸਿੰਘ ਮਾਂਗਟ )-ਅੱਜ ਸਰੀ -ਫਲੀਟਵੁਡ ਤੋਂ ਐਮ ਐਲ ਏ ਤੇ ਬੀਸੀ ਟਰੇਡ ਮਨਿਸਟਰ ਜਗਰੂਪ ਸਿੰਘ ਬਰਾੜ ਵਲੋਂ ਫ੍ਰਾਂਸਿਸ ਪਾਰਕ, ਸਰੀ ਵਿਖੇ ਸਮਰ ਬਾਰਬੀਕਿਊ 2024 ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਫਲੀਟਵੁਡ ਦੇ ਪਤਵੰਤੇ ਸੱਜਣਾ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ | ਜਗਰੂਪ ਬਰਾੜ ਵਲੋਂ ਆਏ ਸਾਰੇ ਸੱਜਣਾਂ-ਮਿੱਤਰਾਂ ਤੇ ਸਮਰਥਕਾਂ ਦਾ ਪਾਰਟੀ ਵਿਚ ਸ਼ਾਮਲ ਹੋਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਸਾਰੇ ਵਲੰਟੀਅਰਾਂ ਦਾ ਰਿਣੀ ਹਾਂ, ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਾਡੀ ਮਦਦ ਕੀਤੀ| ਇਸ ਸਮਾਗਮ ਵਿੱਚ ਸੁਆਦਲੇ ਖਾਣਿਆਂ ਦਾ ਸਭ ਨੇ ਖੂਬ ਅਨੰਦ ਮਾਣਿਆ |