Headlines

ਇੰਡੋ- ਕੈਨੇਡੀਅਨ ਸੀਨੀਅਰ ਸੈਂਟਰ ਦਾ ਮਾਸਿਕ ਕਵੀ ਦਰਬਾਰ ਹੋਇਆ

ਸਰੀ (ਅਵਤਾਰ ਸਿੰਘ ਢਿੱਲੋ)-ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ 28 ਜੁਲਾਈ, 2024 ਦਿਨ ਐਤਵਾਰ ਨੂੰ ੳਪਰਲੇ ਹਾਲ ਵਿੱਚ  ਪ੍ਰਧਾਨ ਸ: ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਪੂਰੀ ਧੂਮ-ਧਾਮ ਨਾਲ ਸ਼ੁਰੂ ਹੋਇਆ । ਜਿਹਨਾਂ ਕਵੀ ਸੱਜਣਾਂ ਅਤੇ ਬੁਲਾਰਿਆਂ ਨੇ ਭਾਗ ਲਿਆ, ੳਹਨਾਂ ਵਿੱਚ ਸ: ਦਰਸ਼ਨ ਸਿੰਘ ਅਟਵਾਲ, ਗੁਰਮੀਤ ਸਿੰਘ ਕਾਲਕਟ, ਗੁਰਚਰਨ ਸਿੰਘ ਬਰਾੜ, ਅਵਤਾਰ ਸਿੰਘ ਬਰਾੜ, ਮਨਜੀਤ ਸਿੰਘ ਮੱਲਾ, ਬੇਅੰਤ ਸਿੰਘ ਢਿੱਲੋ, ਬਲਬੀਰ ਸਿੰਘ ਸੰਘਾ, ਦਵਿੰਦਰ ਕੌਰ ਜ, ਜੀਤ ਮਹਿਰਾ, ਮਲੂਕ ਚੰਦ ਕਲੇਰ, ਗੁਰਬਚਨ ਸਿੰਘ ਬਰਾੜ, ਗੁਰਦੇਵ ਸਿੰਘ ਸਿੱਧੂ, ਨਿਰਮਲ ਸਿੰਘ ਗਰੇਵਾਲ, ਸਵਰਨ ਸਿੰਘ ਚਾਹਲ, ਬਲਬੀਰ ਸਿੰਘ ਢਿੱਲੋ, ਗੁਰਦਿਆਲ ਸਿੰਘ ਜੌਹਲ,  ਭਜਨ ਸਿੰਘ ਅਟਵਾਲ, ਗੁਰਮੀਤ ਸਿੰਘ ਸੇਖੋ, ਸੁਰਜੀਤ ਸਿੰਘ ਗਿੱਲ ਆਦਿ ਕਵੀਆਂ ਨੇ ਖੂਬ ਰੰਗ ਬ੍ਹੰਨੇ। ਸਟੇਜ ਸਕੱਤਰ ਦੀ ਜਿੰਮੇਵਾਰੀ ਸ: ਗੁਰਬਚਨ ਸਿੰਘ ਬਰਾੜ ਨੇ ਨਿਭਾਈ। ਅੰਤ ਵਿਚੱ ਪ੍ਰਧਾਨ ਸ: ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਚਾਹ ਪਾਣੀ ਦੀ ਸੇਵਾ ਦਵਿੰਦਰ ਕੌਰ ਬਚਰਾ ਵੱਲੋ ਕੀਤੀ ਗਈ। ਅਗਲੇ ਮਹੀਨੇ ਦੇ ਆਖਰੀ ਐਤਵਾਰ ਨੂੰ ਫਿਰ ਇਕੱਠੇ ਹੋਣ ਦੀਆਂ ਰੀਝਾਂ ਦਿਲ ਵਿੱਚ ਲੈ ਕੇ ਸਭ ਘਰਾਂ ਨੂੰ ਵਿਦਾ ਹੋਏ।