ਸਰੀ-ਬੀ ਸੀ ਐਨ ਡੀ ਪੀ ਨੇ ਅਨੁਭਵੀ ਐਮ ਐਲ ਏ ਹੈਰੀ ਬੈਂਸ ਅਤੇ ਬਰੂਸ ਰਾਲਸਟਨ ਦੀ ਥਾਂ 19 ਅਕਤੂਬਰ ਨੂੰ ਹੋ ਰਹੀਆਂ ਆਮ ਚੋਣ ਲਈ ਸਰੀ ਨਿਊਟਨ ਅਤੇ ਸਿਟੀ ਸੈਂਟਰ ਤੋਂ ਆਪਣੇ ਨਵੇਂ ਉਮੀਦਵਾਰਾਂ ਦੇ ਨਾਵਾਂ ਦਾ ਖੁਲਾਸਾ ਕਰ ਦਿੱਤਾ ਹੈ। ਇਹਨਾਂ ਸੀਨੀਅਰ ਮੰਤਰੀਆਂ ਨੇ ਆਗਾਮੀ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ| ਬੈਂਸ ਅਤੇ ਬਰੂਸ 2005 ਵਿਚ ਪਹਿਲੀ ਵਾਰ ਚੁਣੇ ਗਏ ਸਨ| ਬੈਂਸ ਕਿਰਤ ਮੰਤਰੀ ਵਜੋਂ ਜਦਕਿ ਰਾਲਸਟਨ ਜੰਗਲਾਤ ਮੰਤਰੀ ਵਜੋਂ ਆਪਣਾ ਕੈਰੀਅਰ ਖਤਮ ਕਰਨਗੇ| ਜੈਸੀ ਸੂਨਰ ਸਰੀ-ਨਿਊਟਨ , ਅਮਨਾ ਸ਼ਾਹ ਸਰੀ ਸਿਟੀ ਸੈਂਟਰ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ| ਐਨਡੀਪੀ ਵਲੋਂ ਜਾਰੀ ਸੂਚਨਾ ਮੁਤਾਬਿਕ ਨਵੇਂ ਉਮੀਦਵਾਰਾਂ ਦੀ ਉਮੀਦਵਾਰੀ ਨੂੰ ਅਗਸਤ ਵਿਚ ਉਨ੍ਹਾਂ ਦੇ ਇਲੈਕਟੋਰਲ ਡਿਸਟ੍ਰਿਕਟ ਐਸੋਸੀਏਸ਼ਨਾਂ ਵਲੋਂ ਜਨਤਕ ਪ੍ਰਵਾਨਗੀ ਦਿੱਤੀ ਜਾਵੇਗੀ| ਜੈਸੀ ਸੂਨਰ ਸਰੀ ਪੁਲਿਸ ਬੋਰਡ ਦੀ ਉਪ ਚੇਅਰਵੋਮੈਨ ਰਹਿ ਚੁੱਕੀ ਹੈ|
ਇਸੇ ਤਰਾਂ ਵਿਕਟੋਰੀਆ ਸਵੈਨ ਲੇਕ ਤੋਂ ਰੌਬ ਫਲੈਮਿੰਗ ਦੀ ਥਾਂ ਨੀਨਾ ਕਰੀਗਰ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ।