ਨਾਸਾ-ਭਾਰਤੀ-ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਹਿਯੋਗੀ ਬੂਚ ਵਿਲਮੋਰ ਦੀ ਧਰਤੀ ਤੇ ਵਾਪਸੀ ਲਟਕ ਗਈ ਹੈ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ 5 ਜੂਨ ਨੂੰ ਗਏ ਇਹਨਾਂ ਵਿਗਿਆਨੀਆਂ ਨੇ ਆਪਣਾ ਮਿਸ਼ਨ ਖਤਮ ਕਰਕੇ 10 ਦਿਨਾਂ ਦਾ ਬਾਦ ਵਾਪਿਸ ਧਰਤੀ ਤੇ ਪਰਤਣਾ ਸੀ ਪਰ ਪੁਲਾੜ ਵਾਹਨ ਵਿਚ ਆਈ ਖਰਾਬੀ ਕਾਰਣ ਉਹ ਕਈ ਦਿਨਾਂ ਤੋਂ ਉਥੇ ਅਟਕੇ ਹੋਏ ਹਨ। ਬੀਤੇ ਦਿਨ ਭਾਵੇਂ ਕਿ ਉਹਨਾਂ ਵਲੋ ਪੈਰਿਸ ਉਲੰਪਿਕ ਵਿਚ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਵੀਡੀਓ ਸ਼ੁਭਕਾਮਨਾਵਾਂ ਭੇਜੀਆਂ ਪਰ ਚਿੰਤਾ ਵਾਲੀ ਗੱਲ ਹੈ ਕਿ ਉਹਨਾਂ ਦੀ ਵਾਪਸੀ ਨਿਸ਼ਚਿਤ ਸਮੇਂ ਤੇ ਨਾ ਹੋਣ ਕਾਰਣ ਲਟਕੀ ਪਈ ਹੈ। ਨਾਸਾ ਵਿਗਿਆਨੀ ਪੁਲਾੜ ਵਾਹਨ ਨੂੰ ਠੀਕ ਕਰਨ ਦੇ ਅਣਥੱਕ ਯਤਨ ਕਰ ਰਹੇ ਹਨ। ਪਰ ਅਜੇ ਕੋਈ ਸਫਲਤਾ ਮਿਲਦੀ ਦਿਖਾਈ ਨਹੀ ਦੇ ਰਹੀ।