ਅਦਾਲਤ ਨੇ ਪੁਲਸ ਨੂੰ ਦਿੱਤੇ ਕੈਮਰੇ ਹਟਾਉਣ ਦੇ ਹੁਕਮ –
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ)- ਇਟਲੀ ਦੀ ਟ੍ਰੈਫਿਕ ਪੁਲਸ ਲੋਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਸੜਕਾਂ ਉਪੱਰ ਵਾਹਨਾਂ ਦੀ ਰਫ਼ਤਾਰ ਨੂੰ ਸੀਮਾ ਵਿੱਚ ਰੱਖਣ ਲਈ ਅਨੇਕਾਂ ਉਪਰਾਲੇ ਕਰਦੀ ਰਹਿੰਦੀ ਹੈ ਕਈ ਵਾਰ ਇਹ ਉਪਰਾਲੇ ਉਹਨਾਂ ਲੋਕਾਂ ਲਈ ਜੁਰਮਾਨੇ ਵੀ ਬਣ ਜਾਦੇ ਹਨ ਜੋ ਟੈ੍ਰਫਿਕ ਦੇ ਨਿਯਮਾਂ ਦੀ ਪਾਲਣ ਨਹੀਂ ਕਰਦੇ।ਸੜਕਾਂ ਉਪੱਰ ਵਾਹਨਾਂ ਦੀ ਰਫ਼ਤਾਰ ਕਾਬੂ ਵਿੱਚ ਰੱਖਣ ਲਈ ਸਪੀਡ ਕੈਮਰੇ ਅਹਿਮ ਭੂਮਿਕਾ ਨਿਭਾ ਰਹੇ ਹਨ ਪਰ ਹਾਲ ਹੀ ਵਿੱਚ ਅਜਿਹੇ ਸਪੀਡ ਕੈਮਰਿਆ ਦੇ ਗੈਰ-ਕਾਨੂੰਨੀ ਹੋਣ ਦਾ ਖੁਲਾਸਾ ਹੋਇਆ ਹੈ ਜਿਸ ਵਿੱਚ ਇਹ ਗੱਲ ਸਾਹਮ੍ਹਣੇ ਆ ਰਹੀ ਹੈ ਕਿ ਇਟਲੀ ਦੇ ਸ਼ਹਿਰ ਵੈਨਿਸ,ਵਿਚੈਂਸਾ,ਮੋਦਨਾ,ਰਿਜੋਇਮੀਲੀ ਆ,ਚਾਰੀਨਿਓਲਾ,ਪਿਆਨੇਸਾ,ਪਿਆਦੇਨਾ,ਪੋ ਮਾਰੀਕੋ,ਪਿਆਨੇਸਾ,ਪਿਆਦੇਨਾ,ਫੌਰਮੀਜੀ ਨੇ,ਆਰਕੋਲਾ,ਕਰਲੇਨਤੀਨੀ ਤੇ ਸਨ ਮਰਤੀਨੋ ਇਨ ਪੈਨਸਿਲਿਸ ਆਦਿ ਸ਼ਹਿਰ ਵਿੱਚ ਲੱਗੇ ਸਪੀਡ ਕੈਮਰੇ ਜਿਹਨਾਂ ਦਾ ਮਾਡਲ ਨੰਬਰ ਟੀ-ਐਕਸਸਪੀਡ ਵੀ 2,0 ਹੈ ਇਹ ਸਾਰੇ ਕੈਮਰੇ ਗੈਰ-ਕਾਨੂੰਨੀ ਹਨ ਜਿਹੜੇ ਕਿ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਵੱਬ ਬਣੇ ਹਨ ਇਹਨਾਂ ਕੈਮਰਿਆਂ ਕਾਰਨ ਇਸ ਮਾਡਲ ਦੇ ਕੈਮਰੇ ਦੇ ਅੱਗੇ ਲੰਘਣ ਵਾਲੇ ਰਾਹਰਗੀਰਾਂ ਨੂੰ ਬਿਨ੍ਹਾਂ ਕਾਰਨ ਹੀ ਪ੍ਰਸ਼ਾਸ਼ਨ ਨੇ ਜੁਰਮਾਨੇ ਭੇਜ ਦਿੱਤੇ।ਇਸ ਧੱਕੇਸ਼ਾਹੀ ਖਿਲਾਫ਼ ਇਟਲੀ ਦੇ ਸੂਬੇ ਕਲਾਬਰੀਆ ਦੇ ਜਿ਼ਲ੍ਹਾ ਕੋਸੈਂਸਾ ਦੀ ਟ੍ਰੈਫਿਕ ਪੁਲਸ ਨੂੰ ਸਥਾਨਕ ਮਾਨਯੋਗ ਅਦਾਲਤ ਨੇ ਇਹ ਹੁਕਮ ਜਾਰੀ ਕੀਤੇ ਹਨ ਕਿ ਜਿੱਥੇ ਵੀ ਸਪੀਡ ਕੈਮਰੇ ਮਾਡਲ ਨੰਬਰ ਟੀ-ਐਕਸਸਪੀਡ ਵੀ 2,0 ਹਨ ਉਹਨਾਂ ਨੂੰ ਤੁਰੰਤ ਹਟਾ ਦਿੱਤਾ ਜਾਵੇ ਕਿਉਂਕਿ ਇਹ ਸਪੀਡ ਕੈਮਰੇ ਗੈਰ ਕਾਨੂੰਨੀ ਹਨ ।ਟੈ੍ਰਫਿਕ ਪੁਲਸ ਦੇ ਕਰਮਚਾਰੀ ਕੋਸੈਂਸਾ ਜਨਤਾ ਉਪਭੋਗਤਾ ਦੇ ਦਫ਼ਤਰ ਦੁਆਰਾ ਜਾਰੀ ਕੀਤੇ ਗਏ ਤਫ਼ਤੀਸ਼ਾਂ ਦੇ ਵਫ਼ਦ ਦੀ ਪਾਲਣਾ ਕਰਦੇ ਹੋਏ ਇਹਨਾਂ ਕੈਮਰਿਆਂ ਨੂੰ ਸ਼ਹਿਰ ਵਿੱਚੋ ਹਟਾ ਰਹੇ ਹਨ।ਕੋਸੇਂਸਾ ਮਾਨਯੋਗ ਅਦਾਲਤ ਦੇ ਹੁਕਮ ਜਲਦ ਹੀ ਸਾਰੀ ਇਟਲੀ ਦੇ ਉਹਨਾਂ ਸੂਬਿਆਂ ਵਿੱਚ ਵੀ ਲਾਗੂ ਹੋ ਰਹੇ ਹਨ ਜਿੱਥੇ ਕਿ ਇਸ ਮਾਡਲ ਦੇ ਸਪੀਡ ਕੈਮਰੇ ਲੱਗੇ ਹਨ।ਸਪੀਡ ਕੈਮਰੇ ਗੈਰ-ਕਾਨੂੰਨੀ ਹਨ ਇਸ ਸੰਬਧੀ ਸਿ਼ਕਾਇਤ ਦੋ ਸਾਲ ਪਹਿਲਾਂ ਉਪਭੋਗਤਾ ਅਦਾਲਤ ਨੂੰ ਮਿਲੀ ਸੀ ਜਿਸ ਦਾ ਹੁਣ ਫੈਸਲਾ ਹੋਇਆ ਹੈ।ਇਸ ਸਾਰੇ ਉਲਝੇ ਤਾਣੇ-ਬਾਣੇ ਵਿੱਚ ਉਹਨਾਂ ਤਮਾਮ ਲੋਕਾਂ ਲਈ ਮਾਨਯੋਗ ਅਦਾਲਤ ਦੇ ਫੈਸਲੇ ਨੇ ਰਾਹਤ ਦਾ ਕੰਮ ਕੀਤਾ ਹੈ ਜਿਹਨਾਂ ਨੂੰ ਬੀਤੇ ਸਮੇ ਵਿੱਚ ਗੈਰ-ਕਾਨੂੰਨੀ ਸਪੀਡ ਕੈਮਰਿਆ ਕਾਰਨ ਅਨੇਕਾਂ ਵਾਰ ਜੁਰਮਾਨੇ ਆਏ ਹੁਣ ਉਹ ਲੋਕ ਆਪਣੇ ਨਾਲ ਹੋਈ ਇਸ ਲੁੱਟ ਨੂੰ ਨਗਰ ਕੌਂਸਲ ਦੇ ਧਿਆਨ ਵਿੱਚ ਲਿਆ ਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਆਪਣੀ ਜੁਰਮਾਨੇ ਦੀ ਰਕਮ ਨੂੰ ਵਾਪਸ ਵੀ ਲੈ ਸਕਦੇ ਹਨ।ਇਹਨਾਂ ਗੈਰ-ਕਾਨੂੰਨੀ ਸਪੀਡ ਕੈਮਰਿਆਂ ਕਾਰਨ ਪਿਛਲੇ ਸਾਲ ਦੇ ਅੰਕੜਿਆ ਅਨੁਸਾਰ 2023 ਵਿੱਚ ਸੜਕ ਨਿਯਮਾਂ ਦੀ ਉਲੰਘਣਾਵਾਂ ਲਈ 1,5 ਬਿਲੀਅਨ ਯੂਰੋ ਤੋਂ ਵੱਧ ਜੁਰਮਾਨੇ ਹੋਏ ਜੋ ਕਿ ਸੰਨ 2022 ਦੇ ਮੁਕਾਬਲੇ 6,4%ਵੱਧ ਹਨ ਸੰਨ 2019 ਦੇ ਮੁਕਾਬਲੇ 23,7% ਵੱਧ ਹਨ।ਇਹਨਾਂ ਗੈਰ-ਕਾਨੂੰਨੀ ਕੈਮਰਿਆਂ ਕਾਰਨ ਸਭ ਤੋਂ ਵੱਧ ਛੋਟੇ ਸ਼ਹਿਰ ਕਸਬੇ ਦੇ ਲੋਕਾਂ ਨੂੰ ਜੁਰਮਾਨੇ ਭੁਗਤਣੇ ਪਏ ਜਿਹਨਾਂ ਦੀ ਗਿਣਤੀ 10 ਹਜ਼ਾਰ ਦੇ ਵਸਨੀਕਾਂ ਤੋਂ ਹੇਠਾਂ ਹੈ ।ਇਹਨਾਂ ਕੈਮਰਿਆਂ ਦੇ ਮੇਹਰਬਾਨੀ ਨਾਲ ਸਰਕਾਰੀ ਖਜ਼ਾਨੇ ਵਿੱਚ 238,6 ਮਿਲੀਅਨ ਯੂਰੋ ਇੱਕਠੇ ਹੋਏ।ਇਹ ਗੈਰ-ਕਾਨੂੰਨੀ ਕੈਮਰੇ ਕਿਸ ਤਰ੍ਹਾਂ ਵਰਤੋਂ ਇਸ ਆਏ ਇਸ ਮਾਮਲੇ ਦੀ ਪ੍ਰਸ਼ਾਸ਼ਨ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ।