Headlines

ਐਡਸਮ ਪਾਰਕ ਵਿੰਨੀਪੈਗ ਵਿਖੇ ਆਉਟਡੋਰ ਸਪਰੇਅ ਪੈਡ ਦਾ ਉਦਘਾਟਨ

ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਸਿਟੀ ਕੌਂਸਲ ਆਪਣੀ 150ਵੀਂ ਵਰੇਗੰਢ ਮਨਾ ਰਹੀ ਹੈ। ਇਸੇ ਦੌਰਾਨ ਕੌਸਲਰ ਦੇਵੀ ਸ਼ਰਮਾ ਵਲੋਂ 434 ਐਡਸਮ ਪਾਰਕ ਵਿਖੇ ਆਉਟਡੋਰ ਸਪਰੇਅ ਪੈਡ ਅਤੇ ਬੱਚਿਆਂ ਦੀ ਖੇਡਾਂ ਲਈ ਹੋਰ ਉਪਕਰਣ ਦਾ ਉਦਘਾਟਨ 31 ਜੁਲਾਈ ਨੂੰ ਬਹੁਤ ਹੀ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਸਰੀ ਕੌੰਸਲਰਾਂ ਤੋਂ ਇਲਾਵਾ ਐਮ ਐਲ ਏ ਮਿੰਟੂ ਸੰਧੂ, ਐਮ ਐਲ ਏ ਦਿਲਜੀਤ ਬਰਾੜ ਤੇ ਹੋਰ ਕਈ ਪਤਵੰਤੇ ਹਾਜ਼ਰ ਸਨ।  ਇਸ ਮੌਕੇ ਕੌਂਸਲਰ ਦੇਵੀ ਸ਼ਰਮ ਨੇ ਆਏ ਮਹਿਮਾਨਾਂ ਤੇ ਲੋਕਾਂ ਦਾ ਧੰਨਵਾਦ ਕੀਤਾ।