Headlines

ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ

 ਮਿਲਾਨ (ਗੁਰਸ਼ਰਨ ਸਿੰਘ ਸੋਨੀ )- ਇਟਲੀ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੋਹਰਲੀ ਕਤਾਰ ਦੀ ਕੁਲਤੂਰਾ ਸਿੱਖ ਇਟਲੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਗੁਰਮਤਿ ਗਿਆਨ ਮੁਕਾਬਲਿਆਂ ਦੁਆਰਾ ਬੱਚਿਆਂ ਵਿੱਚ ਗੁਰਬਾਣੀ ਨਾਲ ਜੁੜਨ ਦੀ ਰੂਚੀ ਪੈਦਾ ਕਰ ਰਹੀ ਹੈ। ਇਸ ਸੰਸਥਾ ਵੱਲੋਂ ਅੱਠਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਲਾਗੋ ਦੀਆ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਵਿਖੇ 7ਵੇਂ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ।ਜਿਸ ਵਿੱਚ 5 ਸਾਲ ਤੋਂ ਲੈ ਕੇ 14 ਸਾਲ ਜਾ ਇਸ ਤੋਂ ਉਪੱਰ ਦੇ ਬੱਚਿਆਂ ਨੇ ਭਾਗ ਲਿਆ। ਇਸਦਾ ਸਿਲੇਬਸ ਸੰਸਥਾ ਕਲਤੂਰਾ ਸਿੱਖ ਦੀ ਵੈੱਬਸਾਈਟ ਉਪੱਰ ਹੀ ਉਪਲੱਬਧ ਕਰਵਾਇਆਂ ਗਿਆਂ ਸੀ ।ਇਹ ਮੁਕਾਬਲੇ ਚਾਰ ਵੱਖ ਵੱਖ ਗਰੱਪਾਂ ਵਿੱਚ ਲਿਖਤੀ ਰੂਪ ਵਿੱਚ ਕਰਵਾਏ ਗਏ। ਜਿਸ ਦਾ ਸਮਾਂ 40 ਮਿੰਟ ਨਿਰਧਾਰਿਤ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ ਇਹਨਾਂ ਮੁਕਾਬਿਲਆਂ ਵਿੱਚ ਬੱਚਿਆਂ ਨੇ ਹਿੱਸਾ ਲਿਆ।ਜਿਸ ਵਿੱਚ ਗਰੁੱਪ ਏ ਚ 5 ਤੋਂ 8 ਸਾਲ ਦੇ ਬੱਚਿਆਂ ਚ ਕਵਨਪ੍ਰੀਤ ਕੌਰ ਨੇ ਪਹਿਲਾਂ ਸਮਰਵੀਰ, ਹਰਮਨਜੋਤ ਨੇ ਦੂਸਰਾ ਅਤੇ ਅਨਹਦ ਸਿੰਘ ਨੇ ਤੀਸਰਾ ਸਥਾਨ ਗਰੁੱਪ ਬੀ ਚ 8 ਤੋਂ 11 ਸਾਲ ਵਿੱਚ ਜਪਜੀਤ ਕੌਰ, ਗੁਰਨਿਮਰਤ ਕੌਰ ਨੇ ਪਹਿਲਾਂ ਗੁਰਮਨ ਕੌਰ,ਰਹਿਮਤਪ੍ਰੀਤ ਕੌਰ ਨੇ ਦੂਸਰਾ ਅਤੇ ਗੁਰਲੀਨ ਕੌਰ ਨੇ ਤੀਸਰਾ ਸਥਾਨ, ਗਰੁੱਪ ਸੀ 11 ਤੋਂ 14 ਸਾਲ ਚ ਖੁਸ਼ਲੀਨ ਕੌਰ ਨੇ ਪਹਿਲਾ, ਗੁਰਜੰਟ ਕੌਰ, ਨਵਜੋਤ ਕੌਰ ਨੇ ਦੂਸਰਾ ਅਤੇ ਸਹਿਜਵੀਰ ਸਿੰਘ ਨੇ ਤੀਸਰਾ ਸਥਾਨ ਗਰੁੱਪ ਡੀ ਚ ਖੁਸ਼ਦੀਪ ਕੌਰ, ਗੁਰਲੀਨ ਕੌਰ,ਪਵਨਵੀਰ ਕੌਰ, ਜੈਸਿਕਾ ਕੌਰ,ਅਮਰਿੰਦਰਜੀਤ ਕੌਰ,ਅਵਨੀਤ ਕੌਰ, ਪਰਮਿੰਦਰ ਕੌਰ,ਗੁਰਨੀਤ ਕੌਰ ਨੇ ਪਹਿਲਾ ਤਰਨਪ੍ਰੀਤ ਸਿੰਘ, ਹਰਮਨਦੀਪ ਕੌਰ, ਅਕਸ਼ਪ੍ਰੀਤ ਸਿੰਘ ਨੇ ਦੂਸਰਾ ਅਤੇ ਸਾਹਿਬਜੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਜੈਤੂ ਬੱਚਿਆਂ ਨੂੰ ਟਰਾਫੀਆਂ ਦੇਕੇ ਸਨਮਾਨਿਤ ਕੀਤਾ। ਭਾਗ ਲੈਣ ਵਾਲਿਆ ਬੱਚਿਆ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਦੇ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਸਿੱਖ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜਣ ਲਈ ਉਪਰਾਲਾ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਦੇ ਮਾਪਿਆਂ ਦੁਆਰਾ ਵੱਡਮੁੱਲਾ ਯੋਗਦਾਨ ਦਿੱਤਾ ਗਿਆ ਹੈ ਅਤੇ ਸਾਰੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ।ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗ੍ਰੰਥੀ ਸਿੰਘ ਵਲੋ ਕੀਰਤਨ ਰਾਹੀ ਦਿਵਾਨਾ ਸ਼ੁਰੂ ਕੀਤੇ ਅਤੇ ਭਾਈ ਕੁਲਵੰਤ ਸਿੰਘ ਯੂ ਕੇ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ। ਸਾਰਾ ਸਮਾਗਮ ਕਲਤੂਰਾ ਸਿੱਖ ਟੀ ਵੀ ਤੇ ਲਾਈਵ ਦਿਖਾਇਆ ਗਿਆ। ਇਸ ਮੋਕੇ ਗੁਰੁ ਦਾ ਲੰਗਰ ਅਟੁੱਟ ਵਰਤਾਇਆ ਗਿਆ।