ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਵੱਡਾ ਬਲ ਮਿਲਿਆ,ਜਦ ਇਸ ਹਲਕੇ ਦੇ ਪਿੰਡ ਘੜਕਾ ਦੇ ਸਾਬਕਾ ਸਰਪੰਚ ਸਤਨਾਮ ਸਿੰਘ ਸ਼ਾਹ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਦੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਕ ਮੁਖੀਆਂ ਜਿੰਨਾ ਵਿੱਚ ਮੈਂਬਰ ਪੰਚਾਇਤ ਪੱਪੂ ਸਿੰਘ,ਮੈਂਬਰ ਰਛਪਾਲ ਸਿੰਘ, ਕਰਤਾਰ ਸਿੰਘ ਫੌਜੀ,ਕੁਲਵੰਤ ਸਿੰਘ ਕੰਗ, ਗੁਰਿੰਦਰ ਸਿੰਘ,ਮਨਜੀਤ ਸਿੰਘ,ਸੁਖਦੇਵ ਸਿੰਘ,ਪੂਰਨ ਸਿੰਘ,ਅਵਤਾਰ ਸਿੰਘ,ਸਵਰਨ ਸਿੰਘ, ਨਿੰਦਰ ਸਿੰਘ,ਕਾਲਾ ਸਿੰਘ,ਮੁਖਤਾਰ ਸਿੰਘ,ਗੱਜਣ ਸਿੰਘ,ਮੰਗਾ ਸਿੰਘ,ਬੱਲਾ ਸਿੰਘ,ਬਾਵਾ ਸਿੰਘ,ਸੁਖਚੈਨ ਸਿੰਘ,ਸਤਨਾਮ ਸਿੰਘ,ਸ਼ਿੰਦਾ ਸਿੰਘ,ਭੋਲਾ ਸਿੰਘ,ਸ਼ਿੰਦਰ ਸਿੰਘ,ਸੁੱਖੂ ਸਿੰਘ,ਜੋਗਾ ਸਿੰਘ,ਜੱਸਾ ਸਿੰਘ ਮਿਸਤਰੀ,ਬੂਟਾ ਸਿੰਘ ਮਿਸਤਰੀ,ਮੋਨੂ ਦੇਵਗਨ,ਵਿੱਕੀ ਦੇਵਗਨ,ਸੁੱਖ ਦੇਵਗਨ,ਬੱਬੂ ਪੰਡਿਤ ਆਦਿ ਨੂੰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਸਨਮਾਨਿਤ ਕਰਦਿਆਂ ਪਾਰਟੀ ਵਿੱਚ ਹਰ ਤਰ੍ਹਾਂ ਦਾ ਮਾਣ -ਸਨਮਾਨ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ‘ਤੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਵਰਕਰ ਪਾਰਟੀ ਦੀ ਰੀਡ ਦੀ ਹੱਡੀ ਹੁੰਦੇ ਹਨ ਅਤੇ ਵਰਕਰਾਂ ਦਾ ਮਾਨ ਸਨਮਾਨ ਅਤੇ ਮੁੱਲ ਪਾਉਣਾ ਭਾਰਤੀ ਜਨਤਾ ਪਾਰਟੀ ਹੀ ਜਾਣਦੀ ਹੈ।ਇਸੇ ਕਰਕੇ ਇਹ ਪਾਰਟੀ ਆਪਣੇ ਹਰ ਵਰਕਰ ਦੇ ਦੁੱਖ-ਸੁੱਖ ਵਿੱਚ ਚਟਾਨ ਵਾਂਗ ਖੜ੍ਹਦੀ ਹੈ ਅਤੇ ਦੇਸ਼ ਵਿੱਚ ਲਗਾਤਾਰ ਤੀਸਰੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨਾ ਵੀ ਇਹੋ ਮੁੱਖ ਕਾਰਨ ਹਨ।ਉਨਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਨਿਰਵਿਘਨ ਸਹੂਲਤਾਂ ਦੇਣਾ ਅਤੇ ਦੇਸ਼ ਨੂੰ ਆਰਥਿਕ,ਵਪਾਰ ਅਤੇ ਸਿਹਤ,ਸਿੱਖਿਆ ਤੋਂ ਇਲਾਵਾ ਉਦਯੋਗ ਨੂੰ ਬਹੁਤ ਉੱਚਾ ਭਾਰਤੀ ਜਨਤਾ ਪਾਰਟੀ ਨੇ ਹੀ ਚੁੱਕਿਆ ਹੈ ਤਾਂ ਹੀ ਭਾਰਤ ਦੁਨੀਆ ਦੇ ਨਾਮਵਰ ਦੇਸ਼ਾਂ ਦੇ ਨਾਲ ਆਪਣੀ ਆਰਥਿਕਤਾ ਦਾ ਲੋਹਾ ਮਨਵਾ ਚੁੱਕਾ ਹੈ।ਇਸ ਮੌਕੇ ਉਨਾਂ ਉਕਤ ਸਾਰੇ ਹੀ ਪਰਿਵਾਰਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਕਿਹਾ ਕਿ ਉਹ ਪੂਰੀ ਮਜਬੂਤੀ ਨਾਲ ਪਿੰਡ ਘੜਕਾ ਵਿੱਚ ਆਪਣੀ ਪੰਚਾਇਤ ਬਨਾਉਣ ਤਾਂ ਜੋ ਪਿੰਡ ਘੜਕਾ ਦੇ ਵਿਕਾਸ ਪੱਖੋਂ ਕੋਈ ਕਮੀ ਨਾ ਰਹਿ ਸਕੇ।ਇਸ ਮੌਕੇ ‘ਤੇ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਯੁਵਾ ਮੋਰਚਾ ਦੇ ਪ੍ਰਧਾਨ ਜਵਾਹਰ ਨਈਅਰ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਪੱਟੀ ਕੋ ਕਨਵੀਨਰ ਜਸਕਰਨ ਸਿੰਘ,ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਨੌਜਵਾਨ ਆਗੂ ਨਵਨੀਤ ਸਿੰਘ ਸੰਘਰ ਕੋਟ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਸਾਹਿਬਾਨ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਪਿੰਡ ਘੜਕਾ ਦੇ ਸਾਬਕਾ ਸਰਪੰਚ ਸਤਨਾਮ ਸਿੰਘ ਸ਼ਾਹ ਵਲੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਸਨਮਾਨਿਤ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਤੇ ਹੋਰ ਆਗੂ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)