ਵਿਕਟੋਰੀਆ ( ਦੇ ਪ੍ਰ ਬਿ) -ਬੀ ਸੀ ਐਨ ਡੀ ਪੀ ਨੇ ਸਾਬਕਾ ਪੱਤਰਕਾਰ ਹਾਰੂਨ ਗਫਾਰ ਨੂੰ ਸਰੀ ਸਾਊਥ ਹਲਕੇ ਤੋਂ ਪਾਰਟੀ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ।
ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਇੱਕ ਪੱਤਰਕਾਰ ਅਤੇ ਇਕ ਸਮਾਜਿਕ ਕਾਰਕੁੰਨ ਵਜੋਂ ਸੇਵਾਵਾਂ ਨਿਭਾਉਣ ਵਾਲੇ ਹਾਰੁਨ ਗੱਫਾਰ ਸਰੀ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਹਨ।ਲੰਬੇ ਸਮੇਂ ਤੋਂ ਸਰੀ ਦੇ ਵਸਨੀਕ, ਗਫਾਰ ਦਾ ਕਹਿਣਾ ਹੈ ਕਿ ਉਸਨੂੰ ਇਹ ਜਾਣਕਾਰੀ ਹੈ ਕਿ ਕਿਵੇਂ ਵਧ ਰਹੇ ਸ਼ਹਿਰ ਨੂੰ ਬਿਹਤਰ ਸਿਹਤ ਸਹੂਲਤਾਂ, ਬਿਹਤਰ ਆਵਾਜਾਈ ਅਤੇ ਵਧੇਰੇ ਕਿਫਾਇਤੀ ਰਿਹਾਇਸ਼ ਤੇ ਨਾਲ ਸਰਬਪੱਖੀ ਵਿਕਾਸ ਦੀ ਲੋੜ ਹੈ।
ਬੀ.ਸੀ. ਪ੍ਰੀਮੀਅਰ ਡੇਵਿਡ ਏਬੀ ਨੇ ਐਨ ਡੀ ਪੀ ਵਲੋਂ ਹਾਰੁਨ ਗਫਾਰ ਨੂੰ ਉਮੀਦਵਾਰ ਬਣਾਏ ਜਾਣ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਗੱਫਾਰ ਲੋਕਾਂ ਦੀ ਸੇਵਾ ਕਰਨ ਅਤੇ ਮਹੱਤਵਪੂਰਨ ਮੁੱਦਿਆਂ ‘ਤੇ ਧਿਆਨ ਕੇਂਦ੍ਰਤ ਕਰਨ ਲਈ ਸਮਰਪਿਤ ਕੀਤਾ ਹੈ। ਸਾਉਥ ਸਰੀ ਦੇ ਲੋਕ ਆਪਣੇ ਹਿੱਤਾਂ ਅਤੇ ਤਰਜੀਹਾਂ ਲਈ ਇੱਕ ਮਜ਼ਬੂਤ ਆਵਾਜ਼ ਬਣਨ ਲਈ ਉਸ ‘ਤੇ ਭਰੋਸਾ ਕਰ ਸਕਦੇ ਹਨ।