Headlines

ਸਿਖਸ ਫਾਰ ਜਸਟਿਸ ਵਲੋਂ ਭਾਰਤੀ ਕੌਂਸਲੇਟ ਦਫਤਰਾਂ ਦਾ 15 ਅਗਸਤ ਨੂੰ ਘੇਰਾਓ ਕਰਨ ਦਾ ਐਲਾਨ

ਵੈਨਕੂਵਰ- ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਵਲੋਂ ਜਾਰੀ ਇਕ ਬਿਆਨ ਵਿਚ 15 ਅਗਸਤ ਨੂੰ ਭਾਰਤੀ ਕੌਂਸਲੇਟ ਵੈਨਕੂਵਰ ਅਤੇ ਟੋਰਾਂਟੋ ਦਾ ਘੇਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰੈਸ ਨੂੰ ਭੇਜੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਨੂੰ ਗੋਲੀ ਮਾਰਨ  ਵਾਲੇ ਭਾਰਤੀ ਏਜੰਟ ਮੋਦੀ ਸ਼ਾਸਨ ਦੇ ਸਿਰਫ਼ “ਪੈਦਲ ਸਿਪਾਹੀ” ਹਨ। ਖਾਲਿਸਤਾਨ ਪੱਖੀ ਸਿੱਖ ਕੈਨੇਡਾ ਵਿੱਚ ਉਨ੍ਹਾਂ ਭਾਰਤੀ ਡਿਪਲੋਮੈਟਾਂ ਦੀ ਜਵਾਬਦੇਹੀ ਅਤੇ ਮੁਕੱਦਮਾ ਚਲਾਉਣ ਦੀ ਵੀ ਮੰਗ ਕਰ ਰਹੇ ਹਨ ਜਿਨ੍ਹਾਂ ਨੇ ਸ਼ਹੀਦ ਨਿੱਝਰ ਦੀ ਹੱਤਿਆ ਲਈ ਸ਼ੂਟਰਾਂ ਨੂੰ ਮਨੁੱਖੀ ਤੇ ਖੁਫੀਆ ਜਾਣਕਾਰੀ ਪ੍ਰਦਾਨ ਕਰਨ ਵਿਚ ਮਦਦ ਕੀਤੀ ਸੀ।
ਸਿੱਖਸ ਫਾਰ ਜਸਟਿਸ 15 ਅਗਸਤ ਨੂੰ ਭਾਰਤ ਦੇ ਸੁਤੰਤਰਤਾ ਦਿਵਸ ‘ਤੇ ਟੋਰਾਂਟੋ ਅਤੇ ਵੈਨਕੂਵਰ ਵਿੱਚ ਸਥਿਤ ਭਾਰਤੀ ਕੌਂਸਲੇਟ ਦਫਤਰਾਂ ਦੀ “ਘੇਰਾਬੰਦੀ” ਕਰੇਗੀ, ਅਤੇ ਕੈਨੇਡੀਅਨ ਧਰਤੀ ‘ਤੇ ਖਾਲਿਸਤਾਨ ਰੈਫਰੈਂਡਮ ਕਾਰਕੁਨਾਂ ਵਿਰੁੱਧ ਮੋਦੀ ਸ਼ਾਸਨ ਦੇ ਹਿੰਸਕ ਦਮਨ ਨੂੰ ਉਜਾਗਰ ਕਰਨ ਲਈ ਖਾਲਿਸਤਾਨ ਦੇ ਝੰਡੇ ਲਹਿਰਾਏਗੀ।