ਓਲੰਪੀਅਨ ਇਸਤਰੀ ਪਹਿਲਵਾਨ ਵਿਨੇਸ਼ ਫੋਗਾਟ ਲਈ ਕਵਿਤਾ ਰਾਹੀਂ ਅਪੀਲ ਅਤੇ ਹੌਸਲਾ)
ਖੇਡਣ ਦਿਓ ਫੋਗਾਟ ਰਾਣੀ ਨੂੰ ਜੋ ਸੋਨਪਰੀ ਅਖਵਾਏਗੀ ।
ਬਣ ਪਹਿਲਵਾਨ ਓਲੰਪਿਕ ਦੀ ਭਾਰਤ ਦਾ ਝੰਡਾ ਲਹਿਰਾਏਗੀ ।
ਆਪ ਜਿੱਤੀ ਹੈ, ਆਪ ਹਾਰੀ ਨਹੀਂ ।
ਖੁਸ਼ੀ ‘ਚ ਖੂਨ ਵੱਧ ਜਾਂਦਾ, ਕਿਸੇ ਨੇ ਗੱਲ ਵੀਚਾਰੀ ਨਹੀਂ ।
ਸਭ ਜਾਣਦੇ ਫੋਗਾਟ ਜਿੱਤ ਜਾਣਾ, ਵਿਰੋਧੀ ਨੂੰ ਜ਼ਰੂਰ ਹਰਾਏਗੀ ।
ਖੇਡਣ ਦਿਓ ਫੋਗਾਟ ਰਾਣੀ ਨੂੰ…
ਕੁਦਰਤ ਦੇ ਅਸੂਲ ਵੱਖਰੇ ਨੇ ਉਲੰਪਿਕ ਵਾਲੇ ਜਾਣਦੇ ਨਹੀਂ ।
ਭਾਰ ਖੁਸ਼ੀ ‘ਚ ਵੱਧ ਜਾਂਦਾ, ਸੂਖਮ ਤੱਤ ਨੂੰ ਭਾਲਦੇ ਨਹੀਂ ।
ਫਾਈਨਲ ‘ਚ ਪਹੁੰਚੀ ਫੋਗਾਟ ਸ਼ੇਰਨੀ ਵਿਰੋਧੀ ਨੂੰ ਧੂੜ ਚਟਾਏਗੀ ।
ਖੇਡਣ ਦਿਓ ਫੋਗਾਟ ਰਾਣੀ ਨੂੰ…
ਪੰਜਾਬ ਤੋਂ ਵੱਖ ਕੀਤੇ, ਹਰਿਆਣੇ ਦੀ ਤੂੰ ਜਾਈ ਏਂ ।
ਜਾਟਾਂ ਦੀ ਤੂੰ ਧੀ ਏਂ, ਭਾਰਤ ‘ਚ ਸਭ ਨੂੰ ਭਾਈਂ ਏਂ ।
ਚੱਕ ਦੇ ਇੰਡੀਆ ਨਾਹਰੇ ਦੀ ਸ਼ਾਨ ‘ਰੰਧਾਵਾ’ ਵਧਾਏਗੀ ।
ਖੇਡਣ ਦਿਓ ਫੋਗਾਟ ਰਾਣੀ ਨੂੰ ਜੋ ਸੋਨਪਰੀ ਅਖਵਾਏਗੀ ।
ਬਣ ਪਹਿਲਵਾਨ ਓਲੰਪਿਕ ਦੀ ਭਾਰਤ ਦਾ ਝੰਡਾ ਲਹਿਰਾਏਗੀ ……
(ਲੇਖਕ:-ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ- ਗੁਰੂ ਕੀ ਵਡਾਲੀ-ਛੇਹਰਟਾ 9988066466)