Headlines

ਇਕ ਪੋਸਟ-ਵਿਨੇਸ਼ ਫੋਗਾਟ ਦੇ ਨਾਮ….

ਵਿਨੇਸ਼ ਫੋਗਾਟ , ਰਿੰਗ ਵਿੱਚ ਨਹੀਂ  ਹਾਰੀ …..

ਮੈਡਲ ਜਿੱਤ ਲੈਣਾ , ਜਿੱਤਣ ਦੀ ਨਿਸ਼ਾਨੀ ਨਹੀਂ ਹੁੰਦੀ ਤੇ ਨਾ ਜਿੱਤਣਾ ਕਦੇ ਹਾਰਨ ਦੀ ਨਿਸ਼ਾਨੀ ਨਹੀਂ ਹੁੰਦਾ।  ਅਸਲ ਵਿੱਚ ਮੈਡਲ ਪਹਿਲੀਆਂ ਤਿੰਨ ਪੁਜੀਸ਼ਨਾਂ ਨੂੰ ਮਿਲਦਾ ਹੈ ਤੇ ਬਾਕੀਆਂ ਨੂੰ ਨਹੀਂ ਮਿਲਦਾ , ਬੱਸ ਚੌਥੇ ਨੰਬਰ ਉੱਤੇ ਰਹਿਣ ਵਾਲਾ ਬੰਦਾ ਹਾਰਿਆ ਨਹੀਂ ਹੁੰਦਾ , ਚੌਥੇ ਨੰਬਰ ਉੱਤੇ ਆਉਂਦਾ ਹੈ। ਉਹਦੀ ਪੁਜੀਸ਼ਨ ਚੌਥੀ ਹੁੰਦੀ ਹੈ , ਹਾਰ ਕੋਈ ਪੋਜੀਸ਼ਨ ਨਹੀਂ ਹੁੰਦੀ।
ਪਰ ਵਿਚਾਰੀ , ਫੋਗਾਟ ਹਾਰ ਗਈ, ਜਿਵੇਂ ਮੋਦੀ ਦੇ ਖਿਲਾਫ ਬੋਲਣ ਵਾਲਾ ਹਰ ਸ਼ਖਸ਼ ਹਰਾਇਆ ਜਾ ਰਿਹੈ , ਮੋਦੀ ਇਸ ਦੇਸ਼ ਦਾ ਪ੍ਰਤੀਕ ਹੈ ਤੇ ਮੋਦੀ ਦੇ ਖਿਲਾਫ ਬੋਲਣ ਵਾਲਾ , ਇਸ ਦੇਸ਼ ਦਾ ਦੁਸ਼ਮਣ।  ਜਿਸ ਬੱਚੀ ਨੂੰ ਅਪ੍ਰੈਲ ਮਹੀਨੇ ਵਿੱਚ ਵੀ ਇਹ ਡਰ ਹੋਵੇ ਕਿ ਮੈਨੂੰ ਕੋਈ ਬਹਾਨਾ ਮਾਰ ਕੇ ਕੱਢਿਆ ਜਾ ਸਕਦੈ , ਜਾਂ ਕੁਝ ਪਿਆਇਆ ਜਾ ਸਕਦੈ , ਉਹ ਓਲੰਪਿਕ ਵਰਗੇ ਵਿਸ਼ਵ ਦੇ ਸਭ ਤੋਂ ਵੱਡੇ ਤੇ ਸਖਤ ਮੁਕਾਬਲੇ ਲਈ ਕੀ ਲੜੇਗੀ। ਉਹ ਰਿੰਗ ਵਿੱਚ ਲੜੇ ਜਾਂ ਰਿੰਗ ਤੋਂ ਬਾਹਰ  ,  ਇਸ ਦੂਸ਼ਿਤ ਸਮਾਜ , ਦੂਸ਼ਿਤ ਸਿਸਟਮ ਜਾਂ ਬ੍ਰਿਜਭੂਸ਼ਨ ਵਰਗੇ ਦੀ ਦੂਸ਼ਤ ਮਾਨਸਿਕਤਾ ਦੇ ਖਿਲਾਫ ਲੜੇ  ਪਰ ਉਹ ਲੜਨਾ ਜਾਣਦੀ ਸੀ ਸੋ ਰਿੰਗ ਤੋਂ ਬਾਹਰ ਵੀ ਕਮਾਲ ਲੜੀ ਤੇ ਰਿੰਗ ਦੇ ਅੰਦਰ ਵੀ ਕਮਾਲ।
ਉਸਦੇ ਜਿੱਤਣ ਅਤੇ ਭਾਰ ਵਾਲੀ ਘਟਨਾ ਤੋਂ ਬਾਅਦ , ਜਿਸ ਤਰਾਂ ਮੋਦੀ ਭਗਤਾਂ ਵਲੋਂ ਉਸਦਾ ਚੀਰ ਹਰਨ ਕੀਤਾ ਗਿਆ ਉਹ ਸ਼ਰਮਨਾਕ ਨਹੀਂ , ਨਾ ਮੁਆਫੀ ਯੋਗ ਗੁਨਾਹ ਹੈ ਜੋ ਇੱਥੇ ਤਾਂ ਕੀ ਅਗਾਂਹ ਵੀ ਮੁਆਫ ਨਹੀਂ ਹੋਵੇਗਾ.  ਜੋ ਮਾਨਸਿਕਤਾ ਆਪਣੀ ਧੀ ਭੈਣ ਲਈ , ਐਨੇ ਗੰਦੇ , ਘਟੀਆ , ਗਲੀਜ ਤੇ  ਨਾਪਾਕ ਅਲਫਾਜ਼ ਵਰਤ ਸਕਦੀ ਹੈ ਉਸ ਮਾਨਸਿਕਤਾ  ਕੋਲੋਂ ,  ਦਿੱਲ੍ਹੀ ਅਤੇ ਗੁਜਰਾਤ ਦੀਆਂ ਸੜਕਾਂ ਉੱਤੇ ਕੀ ਉਮੀਦ ਕਰਦੇ ਹੋ।
ਦੋ ਚਾਰ  ਕੋਮੈਂਟ ਤਾਂ ਐਸੇ ਸਨ ਕਿ ਜੇਕਰ ਉਹਨਾਂ  ਨੂੰ ਲਿਖਣ ਵਾਲੇ  ਸਾਹਮਣੇ ਹੋਣ ਤਾਂ , ਉਹਨਾਂ  ਲਈ ਤਾਂ 14 ਸਾਲ ਅੰਦਰ ਕੱਟਣੇ ਕੋਈ ਬਹੁਤ ਘਾਟੇ ਵਾਲਾ ਸੌਦਾ ਨਹੀਂ।  ਇਸ ਬੱਚੀ ਬਾਰੇਰੇ , ਪੂਰਾ ਲਿਖਿਆ ਕੋਮੈਂਟ ਵੀ ਪੜਨਾ ਮੁਸ਼ਕਲ ਹੋ ਰਿਹਾ ਸੀ । ਸੋਚੋ ਕਿ ਜੇਕਰ ਕਦੇ ਉਹ ਵਿਚਾਰੀ  ਇਹ ਕੋਮੈਂਟ ,  ਆਪ ਪੜ ਲਵੇ ਤਾਂ ਕੀ ਇਹ ਬਲਾਤਕਾਰ ਨਾਲੋਂ ਘੱਟ ਪੀੜਾ ਹੋਵੇਗੀ ?  ਕਦੇ ਵੀ ਨਹੀਂ ।
ਪ੍ਰਮਾਤਮਾ ਇਸ ਬੱਚੀ ਨੂੰ ਸਹਿਜ ਬਖਸ਼ੇ , ਇਸ ਨੂੰ ਏਡੇ ਵੱਡੇ ਗਮ ਵਿਚੋਂ ਬਾਹਰ ਆਉਣ ਦੀ ਤੌਫ਼ੀਕ  , ਹਿੰਮਤ ਅਤੇ  ਢਾਰਸ ਦੇਵੇ।   ਕੁੜੀਏ ਤੂੰ ਰਿੰਗ ਵਿੱਚ ਕਮਾਲ ਲੜੀ ਅਤੇ ਜਿੱਤੀ ਏ , ਇਹ ਭਾਰ ਭੂਰ ਦੇ ਬਹਾਨੇ,  ਬਕਵਾਸ ਨੇ . ਜਿਹਨਾਂ , ਭੇੜੀਆਂ  ਦੇ ਵਿੱਚ ਰਹਿੰਦਿਆਂ ਤੂੰ ਇਹ ਕੁਸ਼ਤੀ ਲੜੀ ਏ , ਤੈਨੂੰ ਸਲਾਮ  ਪਰ ਇਹ ਬਾਹਰ ਵਾਲੇ , ਫੇਸਬੁੱਕੀ ਭੇੜੀਏ ਹਾਲੇ ਹੋਰ ਤੈਨੂੰ ਨੋਚਣਗੇ । ਮਾਨਸਿਕ ਤੌਰ ਉੱਤੇ ਤਕੜੀ ਹੋ.। ਹਰ ਸੁਹਿਰਦ ਇਨਸਾਨ ਤੇਰੇ ਨਾਲ ਹੈ। ਇਹਨਾਂ ਹਜ਼ਾਰਾਂ  ਫੇਸਬੁੱਕੀ ਕੁੱਤਿਆਂ ਮੁਕਾਬਲੇ , ਇੱਕ ਵੀ ਸੁਹਿਰਦ ਇਨਸਾਨ ਦਾ ਬੱਚਾ ਜੋ ਤੇਰੇ ਨਾਲ ਖੜਾ ਹੈ ਉਹ ਇਹਨਾਂ ਕੁੱਤਿਆਂ ਤੇ ਭਾਰੂ ਹੋਵੇਗਾ।
ਵਿਨੇਸ਼  ਫੋਗਾਟ , ਜ਼ਿੰਦਾਬਾਦ  ਹੈ  ਤੇ  ਜ਼ਿੰਦਾਬਾਦ  ਰਹੇਗੀ।

ਪੋਸਟ-ਗੁਰਮੀਤ ਕੜਿਆਲਵੀ