ਬਾਈ ਬਾਈ ਕਹਿੰਦੀ ਦੁਨੀਆ ਵਾਲੇ ਗਾਇਕ ਗੁਲਾਬ ਸਿੱਧੂ ਦਾ ਸ਼ੋਅ ਬੈਲ ਸੈਂਟਰ ਸਰੀ ਵਿਖੇ ਅੱਜ

ਸਰੀ ( ਮਾਂਗਟ )- ਫੋਕ ਟੱਚ ਐਟਰਟੇਨਮੈਂਟ ਵਲੋਂ ਬਾਈ ਬਾਈ ਕਹਿੰਦੀ ਦੁਨੀਆ ਵਾਲੇ ਪ੍ਰਸਿਧ ਗਾਇਕ ਗੁਲਾਬ ਸਿੱਧੂ  ਤੇ ਸਰਗੀ ਮਾਨ ਦਾ ਸ਼ੋਅ 9 ਅਗਸਤ ਦਿਨ ਸ਼ੁਕਰਵਾਰ ਨੂੰ ਸ਼ਾਮ 6.30 ਵਜੇ  ਬੈਲ ਪਰਫਾਰਮਿੰਗ ਆਰਟ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਇਥੇ ਗੁਲਾਬ ਸਿੱਧੂ ਪੱਤਰਕਾਰਾਂ ਦੇ ਰੂਬਰੂ ਹੋਏ ਤੇ ਆਪਣੇ ਸ਼ੋਅ ਬਾਰੇ ਜਾਣਕਾਰੀ ਦਿੱਤੀ। ਇਸਤੋਂ ਪਹਿਲਾਂ ਸ਼ੋਅ ਦੇ ਪ੍ਰਬੰਧਕ ਲੱਖੀ ਗਿੱਲ, ਰਾਜਾ ਗਿੱਲ ਤੇ ਸੋਨੀ ਸਿੱਧੂ ਨੇ ਗਾਇਕ ਗੁਲਾਬ ਸਿੱਧੂ ਦਾ ਸਵਾਗਤ ਕੀਤਾ ਤੇ ਉਸਨੂੰ ਪੱਤਰਕਾਰਾਂ ਦੇ ਰੂਬਰੂ ਕਰਵਾਇਆ। ਇਸ ਮੌਕੇ ਸੁੱਖ ਬਰਾੜ, ਦੇਵਿੰਦਰ ਬੈਨੀਪਾਲ, ਸੰਦੀਪ ਧੰਜੂ, ਦਵਿੰਦਰ ਲਿੱਟ, ਬਲਰਾਮ ਬੱਲੀ ਤੇ ਹੋਰ ਹਾਜ਼ਰ ਸਨ। ਪ੍ਰਬੰਧਕਾਂ ਨੇ ਸੰਗੀਤ ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਸ਼ੋਅ ਵਿਚ ਪੁੱਜਣ ਦੀ ਅਪੀਲ ਕੀਤੀ ਹੈ।