ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਤੇ ਕਿਡਜ ਪਲੇਅ ਵਲੋਂ ਕਬੱਡੀ ਟੂਰਨਾਮੈਂਟ 10 ਅਗਸਤ ਨੂੰ

ਸਰੀ ( ਦੇ ਪ੍ਰ ਬਿ)- ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਅਤੇ ਕਿਡਜ ਪਲੇਅ ਵਲੋਂ ਕੈਨੇਡਾ ਦੇ ਜੰਮਪਲ ਖਿਡਾਰੀਆਂ ਦੇ ਕਬੱਡੀ ਮੁਕਾਬਲੇ 10 ਅਗਸਤ ਦਿਨ ਸ਼ਨੀਵਾਰ ਨੂੰ ਬੈਲ ਸੈਂਟਰ 6250-144 ਸਟਰੀਟ ਸਰੀ ਦੇ ਖੇਡ ਮੈਦਾਨ ਵਿਚ ਕਰਵਾਏ ਜਾ ਰਹੇ ਹਨ। ਇਸ ਸਬੰਧੀ ਫੈਡਰੇਸ਼ਨ ਦੇ ਪ੍ਰਧਾਨ ਜੀਵਨ ਗਿੱਲ, ਸਕੱਤਰ ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕੈਲ ਦੁਸਾਂਝ ਦੀ ਅਗਵਾਈ ਵਾਲੀ ਕਿਡਜ ਪਲੇਅ ਨਾਲ ਮਿਲਕੇ ਕਬੱਡੀ ਟੂਰਨਾਮੈਂਟ ਦੌਰਾਨ ਅੰਡਰ 21, ਅੰਡਰ 25  ਦੇ ਖਿਡਾਰੀਆਂ ਦੇ ਮੈਚ ਕਰਵਾਏ ਜਾਣਗੇ। ਕਬੱਡੀ ਟੀਮਾਂ ਵਿਚ ਕੈਨੇਡਾ ਦੇ ਜੰਮਪਲ ਖਿਡਾਰੀ ਅਤੇ ਇੰਡੀਆ ਤੋਂ ਟੀਮਾਂ ਵਿਚ ਸ਼ਾਮਿਲ ਹੋਣਗੀਆਂ। ਲੜਕੀਆਂ ਦਾ ਮੈਚ ਵੀ ਕਰਵਾਇਆ ਜਾਵੇਗਾ।