ਕੈਨੇਡਾ ਨੇ 400 ਮੀਟਰ ਰੀਲੇਅ ਵਿਚ ਸੋਨ ਤਗਮਾ ਜਿੱਤਿਆ

ਕਿਸ਼ਤੀ ਦੌੜ ਵਿਚ ਅਲੀਸ਼ਾ ਦੇ ਗੋਲਡ ਸਮੇਤ ਕੁਲ਼ 26 ਤਗਮੇ ਜਿੱਤੇ-

ਪੈਰਿਸ ( ਮੰਡੇਰ)– ਪੈਰਿਸ ਉਲੰਪਿਕ ਦੇ ਐਥਲੈਟਿਕਸ ਮੁਕਾਬਲਿਆਂ ਵਿਚ ਕੈਨੇਡਾ ਦੀ ਪੁਰਸ਼ਾਂ ਦੀ 4×100-ਮੀਟਰ ਰਿਲੇਅ ਟੀਮ ਨੇ ਪੈਰਿਸ ਵਿੱਚ ਸੋਨ ਤਗਮਾ ਜਿਤਣ ਦਾ ਇਤਿਹਾਸ ਰਚਿਆ ਹੈ। ਕੈਨੇਡਾ ਦੇ ਤੇਜ਼ ਦੌੜਾਕ ਆਂਦਰੇ ਡੀ ਗਰਾਸ ਦੀ ਬਦੌਲਤ 400 ਮੀਟਰ ਰੀਲੇਅ ਦੌੜ ਵਿਚ ਐਰੋਨ ਬ੍ਰਾਊਨ, ਜੇਰੋਮ ਬਲੇਕ ਅਤੇ ਬ੍ਰੈਂਡਨ ਰੋਡਨੀ ਨੇ 37.50  ਦੇ ਰਿਕਾਰਡ ਸਮੇਂ ਨਾਲ ਸੋਨ ਤਗਮਾ ਜਿੱਤਿਆ।

ਇਸੇ ਤਰਾਂ ਪੌਲ ਵਾਲਟ ਵਿਚ ਕੈਨੇਡਾ ਦੀ ਅਲੀਸ਼ਾ ਨਿਊਮੈਨ ਨੇ  ਕਾਂਸੀ ਦਾ ਤਗਮਾ ਜਿੱਤਿਆ ਹੈ।
ਡੈਲਵੇਅਰ, ਓਨਟਾਰੀਓ ਦੀ ਅਲੀਸ਼ਾ ਨਿਊਮੈਨ ਨੇ ਪੈਰਿਸ 2024 ਵਿੱਚ ਓਲੰਪਿਕ ਮਹਿਲਾ ਪੋਲ ਵਾਲਟ ਕਾਂਸੀ ਦੇ ਤਗਮੇ ਲਈ 4.85 ਦੇ ਸਕੋਰ ਨਾਲ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਪੈਰਿਸ ਉਲੰਪਿਕ ਵਿਚ ਕੈਨੇਡਾ ਹੁਣ ਤੱਕ 25 ਤਗਮੇ ਜਿਤ ਚੁੱਕਾ ਹੈ ਜਿਹਨਾਂ ਚੋਂ ਤੈਰਾਕ ਸਮਰ ਮੈਕਿੰਟੋਸ਼ ਦੇ 4 ਤਮਗਿਆਂ ਸਮੇਤ ਉਸਦੇ 8 ਸੋਨ ਤਗਮੇ ਹਨ। ਕਿਸ਼ਤੀ ਦੌੜ ਵਿਚ ਕੇਟੀ ਵਿਨਸੈਂਟ ਨੇ ਕੈਨੋਏ ਸਪ੍ਰਿੰਟ 200 ਮੀਟਰ ਵਿੱਚ ਸੋਨ ਤਗਮਾ ਜਿੱਤਿਆ।
800 ਮੀਟਰ ਦੌੜ ਵਿਚ ਐਡਮਿੰਟਨ ਦੇ ਮੌਜੂਦਾ ਵਿਸ਼ਵ ਚੈਂਪੀਅਨ ਮਾਰਕੋ ਅਰੋਪ ਕੋਲ ਕੈਨੇਡਾ ਲਈ ਪਹਿਲੀ ਵਾਰ ਓਲੰਪਿਕ ਸੋਨ ਤਮਗਾ ਜਿੱਤਣ ਦਾ ਮਜ਼ਬੂਤ ​​ਮੌਕਾ ਹੈ।

ਕੈਨੇਡਾ ਹੁਣ ਤੱਕ 8 ਗੋਲਡ, 7 ਚਾਂਦੀ ਤੇ 11 ਕਾਂਸੀ ਦੇ ਤਗਮੇ ਜਿੱਤ ਚੁੱਕਾ ਹੈ।

Screenshot