ਕੈਲਗਰੀ (ਦਲਵੀਰ ਜੱਲੋਵਾਲੀਆ)-ਬੀਤੇ ਦਿਨ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੀ ਅਗਵਾਈ ਹੇਠ ਮਾਰਟਿਨ ਵੈਲੀ ਸਪੋਰਟਸ ਕਲੱਬ ਕੈਲਗਰੀ ਵੱਲੋਂ 14 ਵਾਂ ਕਬੱਡੀ ਕੱਪ ਧੂਮਧਾਮ ਨਾਲ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ ਕੌਮਾਂਤਰੀ ਪੱਧਰ ਦੀਆਂ ਟੀਮਾਂ ਦੇ ਗਹਿਗੱਚ ਮੁਕਾਬਲੇ ਹੋਏ ਜਿਹਨਾਂ ਦਾ ਕਬੱਡੀ ਪ੍ਰੇਮੀਆਂ ਨੇ ਭਰਪੂਰ ਆਨੰਦ ਮਾਣਿਆ। ਫਾਈਨਲ ਮੈਚ ਦੌਰਾਨ ਪੰਜਾਬ ਸਪੋਰਟਸ ਕਲੱਬ ਸਰੀ ਨੇ ਯੰਗ ਰਾਇਲ ਕਿੰਗ ਕਲੱਬ ਦੀ ਟੀਮ ਨੂੰ ਹਰਾਕੇ ਜਿੱਤਿਆ।
ਪਾਕਿਸਤਾਨੀ ਖਿਡਾਰੀ ਫੈਸਲ ਵੱਟੂ ਨੂੰ ਬੈੱਸਟ ਰੇਡਰ ਚੁਣਿਆ ਗਿਆ ਜਿਸ ਨੇ 21 ਰੇਡਾਂ ਚੋਂ 20 ਪੁਆਇੰਟ ਲਏ। ਢੋਟਿਆਂ ਵਾਲਾ ਬਿੱਲਾ ਬੈੱਸਟ ਸਟੌਪਰ ਚੁਣਿਆ ਗਿਆ ਜਿਸ ਨੇ 10 ਟੱਚ ਪੁਆਇੰਟ ਲਏ ਤੇ 4 ਜ਼ੋਰਦਾਰ ਜੱਫੇ ਲਾਏ।
ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਨੂੰ ਦਰਸ਼ਨ ਸਿੱਧੂ ( ਸਿੱਧੂ ਪੇਂਟਿੰਗ) ਵੱਲੋਂ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਕਬੱਡੀ ਕੱਪ ਜੇਤੂ ਟੀਮ ਨੂੰ ਪਹਿਲਾ ਇਨਾਮ ਜਸਪਾਲ ਭੰਡਾਲ ਅਤੇ ਗੈਰੀ ਭੰਡਾਲ ਵੱਲੋਂ ਦਿੱਤਾ ਗਿਆ ਅਤੇ ਯੰਗ ਰਾਇਲ ਕਲੱਬ ਦੀ ਟੀਮ ਨੂੰ ਦੂਜਾ ਇਨਾਮ ਸੁੰਦਰ ਬਿਲਡਿੰਗ ਸਪਲਾਈ ਵਾਲੇ ਨਿਰਵੈਰ ਜੌਹਲ ਤੇ ਭਜਨ ਜੌਹਲ ਵੱਲੋਂ ਦਿੱਤਾ ਗਿਆ।
ਇਸ ਕੱਪ ਦੌਰਾਨ ਐਡਮਿੰਟਨ ਤੋਂ ਐਮ.ਪੀ ਟਿੰਮ ਉੱਪਲ, ਕੈਲਗਰੀ ਤੋਂ ਐਮ.ਪੀ ਜਸਰਾਜ ਸਿੰਘ ਹੱਲਣ, ਕੌਂਸਲਰ ਰਾਜ ਧਾਲੀਵਾਲ, ਅੰਮ੍ਰਿਤ ਹੇਅਰ, ਗੁਰਜੀਤ ਸਿੰਘ ਸਿੱਧੂ ਚੇਅਰਮੈਨ, ਉਘੇ ਗੀਤਕਾਰ ਅਲਬੇਲ ਬਰਾੜ ਵਰਗੀਆਂ ਸ਼ਖ਼ਸੀਅਤਾਂ ਪੁੱਜੀਆਂ। ਟੂਰਨਾਮੈਂਟ ਦੌਰਾਨ ਕੁਲ 6 ਕਲੱਬਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਹਨਾਂ ਟੀਮਾਂ ਵਿਚ ਪਾਕਿਸਤਾਨ, ਹਰਿਆਣਾ ਤੇ ਪੰਜਾਬ ਦੀਆਂ ਟੀਮਾਂ ਦੇ ਨਾਮੀ ਖਿਡਾਰੀ ਸਨ। ਇਸ ਦੌਰਾਨ ਰੱਸਾਕਸ਼ੀ ਮੁਕਾਬਲੇ ਵੀ ਕਰਵਾਏ ਗਏ ਜਿਸ ‘ਚੋਂ ਮਾਲਵਾ ਕਲੱਬ ਨੇ ਪਹਿਲਾ ਤੇ ਆਜ਼ਾਦ ਕਲੱਬ ਨੇ ਦੂਸਰਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੀ ਸ਼ਾਨਦਾਰ ਕਮੈਂਟਰੀ ਮੱਖਣ ਅਲੀ ਅਤੇ ਦਿਲਸ਼ਾਦ ਇਸੀ ਨੇ ਕੀਤੀ।
ਪ੍ਰਬੰਧਕੀ ਕਮੇਟੀ ਵਲੋਂ ਮੁੱਖ ਸਪਾਂਸਰਾਂ ਜਿਹਨਾਂ ਵਿਚ ਜਸਪਾਲ ਭੰਡਾਲ, ਗੈਰੀ ਭੰਡਾਲ, ਨਿਰਭੈ ਜੌਹਲ, ਭਜਨ ਜੌਹਲ, ਰਣਜੀਤ ਵਿਰਕ ( ਐਮ ਐਂਡ ਆਰ ਰੂਫਿੰਗ) , ਰਾਜ ਗਰੇਵਾਲ ਏਸਰ ਇਲੈਕਟ੍ਰੀਕਲ, ਰਾਜ ਬਰਾੜ, ਨਰਿੰਦਰ ਔਜਲਾ, ਹਰਪਿੰਦਰ ਸਿੱਧੂ ਪੰਜਾਬ ਇੰਸੋਰੈਂਸ, ਬਲਜਿੰਦਰ ਬਰਾੜ ਰੀਐਲਟਰ, ਜੱਸੀ ਨਈਅਰ, ਗਗਨ ਡਾਂਗ ਅੰਮ੍ਰਿਤਸਰੀ ਤੜਕਾ, ਏਸ ਹੋਮਜ਼,ਸਿੱਧੂ ਪੇਂਟਿੰਗ, ਸਿੱਧੂ ਵਾਲ ਰੈਪਿੰਗ, ਐਕਸਿਸ ਡਰਾਈਵਾਲ, ਰੋਇਲ ਰੂਫਿੰਗ, ਜੀਕੇ ਐਕਸਟੀਰੀਅਰਜ਼ ਤੇ ਐਕਸਸ ਡਰਾਈਵਾਲ ਤੋਂ ਇਲਾਵਾ ਪ੍ਰਮੁੱਖ ਸਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਪ੍ਰਬੰਧਕੀ ਕਮੇਟੀ ਵਲੋਂ ਜਗਰਾਜ ਬਰਾੜ, ਨਵੀ ਧਾਲੀਵਾਲ, ਦਰਸ਼ਨ ਸਿੱਧੂ, ਪੰਮਾ ਬਨਵੈਤ, ਤਰਸੇਮ ਸਿੰਘ ਗਿੱਲ, ਜਸਜੀਤ ਸਿੰਘ, ਬੱਬੂ ਮਾਣੂਕੇ ਤੇ ਪ੍ਰਿਤਪਾਲ ਔਜਲਾ ਵਲੋਂ ਟੂਰਨਾਮੈਂਟ ਦੀ ਸਫਲਤਾ ਲਈ ਖਿਡਾਰੀਆਂ, ਸਪਾਂਸਰਾਂ, ਪ੍ਰਮੁੱਖ ਸਖਸ਼ੀਅਤਾਂ, ਮੀਡੀਆ ਕਰਮੀਆਂ ਗੁਰਵਿੰਦਰ ਸਿੰਘ ਧਾਲੀਵਾਲ, ਰਿਸ਼ੀ ਨਾਗਰ ( ਰੈਡ ਐਮ ਐਫ), ਅਵਨੀਤ ਤੇਜਾ, ਹਰਬੰਸ ਬੁੱਟਰ ( ਪ੍ਰਾਈਮ ਏਸ਼ੀਆ) ਅਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ।