Headlines

ਮੈਕਸ ਪਰੋ ਅਕਾਲ ਵਾਰੀਅਰਜ਼ ਫੀਲਡ ਹਾਕੀ ਟੂਰਨਾਮੈਂਟ- ਨਾਮਧਾਰੀ ਕਲੱਬ ਨੇ ਜਿੱਤਿਆ ਪ੍ਰੀਮੀਅਰ ਦਾ ਖਿਤਾਬ

ਸੋਸ਼ਲ ਵਰਗ ਵਿੱਚ ਐਡਮਿੰਟਨ ਕਲੱਬ ਨੇ ਬਾਜ਼ੀ ਮਾਰੀ-

ਕੈਲਗਰੀ ( ਸੁਖਵੀਰ ਗਰੇਵਾਲ, ਦਲਵੀਰ ਜੱਲੋਵਾਲ)-:ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਵਲੋਂ ਜੈਨਸਿਸ ਸੈਂਟਰ ਵਿੱਚ ਕਰਵਾਏ ਗਏ ਮੈਕਸ ਪਰੋ ਅਕਾਲ ਵਾਰੀਅਰਜ਼ ਫੀਲਡ ਹਾਕੀ ਟੂਰਨਾਮੈਂਟ ਵਿੱਚ ਨਾਮਧਾਰੀ ਫੀਲਡ ਹਾਕੀ ਕਲੱਬ ਕੈਲਗਰੀ ਨੇ ਪ੍ਰੀਮੀਅਰ ਵਰਗ ਦਾ ਖਿਤਾਬ ਜਿੱਤਿਆ ਅਤੇ ਮੇਜ਼ਵਾਨ ਟੀਮ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਦੀ ਟੀਮ ਦੂਜੇ ਸਥਾਨ ਤੇ ਰਹੀ।ਸੋਸ਼ਲ ਵਰਗ ਵਿੱਚੋਂ ਐਡਮਿੰਟਨ ਫੀਲਡ ਹਾਕੀ ਕਲੱਬ ਦੀ ਟੀਮ ਨੇ ਪਹਿਲਾ ਅਤੇ ਅਕਾਲ ਵਾਰੀਅਰਜ਼ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਪ੍ਰੀਮੀਅਰ ਵਰਗ ਦਾ ਫਾਈਨਲ ਬਹੁਤ ਹੀ ਰੌਚਿਕ ਰਿਹਾ।ਨਾਮਧਾਰੀ ਕਲੱਬ ਨੇ ਅਕਾਲ ਵਾਰੀਅਰਜ਼ ਨੂੰ ਟਾਈਬ੍ਰੇਕਰ ਦੇ ਜ਼ਰੀਏ ਹਰਾ ਕੇ ਟਰਾਫੀ ਤੇ ਕਬਜ਼ਾ ਕਰ ਲਿਆ।ਇਸ ਵਰਗ ਵਿੱਚ ਨਾਮਧਾਰੀ ਕਲੱਬ ਦੇ ਜਸਕਰਨ ਸਿੰਘ ਨੂੰ ਬਿਹਤਰੀਨ ਖਿਡਾਰੀ,ਅਕਾਲ ਵਾਰੀਅਰਜ਼ ਦੇ ਗੁਰਕੀਰਤ ਸਿੰਘ ਨੂੰ ਟੌਪ ਸਕੋਰਰ ਅਤੇ ਨਾਮਧਾਰੀ ਕਲੱਬ ਦੇ ਨਾਨਕ ਸਿੰਘ ਨੂੰ ਬਿਹਤਰੀਨ ਗੋਲਕੀਪਰ ਐਲਾਨਿਆ ਗਿਆ।ਇਹਨਾਂ ਖਿਡਾਰੀਆਂ ਨੂੰ ਟ੍ਰਿਪਲ ਏ ਪੁਆਇੰਟ ਡਰਾਈਵਿੰਗ ਸਕੂਲ ਅਤੇ ਪ੍ਰੀਮੀਅਰ ਗਰੇਨਾਈਟ ਐਂਡ ਮਾਰਬਲ ਵਲੋਂ ਨਕਦ ਇਨਾਮ ਦਿੱਤੇ ਗਏ।

ਸੋਸ਼ਲ ਵਰਗ ਦੇ ਮੁਕਾਬਲੇ ਵੀ ਕਾਫੀ ਰੌਚਿਕ ਰਹੇ ਤੇ ਅਕਾਲ ਵਾਰੀਅਰਜ਼ ਕਲੱਬ ਦੇ ਸੁਖਜਿੰਦਰ ਸਿੰਘ ਮੋਰ ਨੂੰ ਬਿਹਤਰੀਨ ਖਿਡਾਰੀ ਅਤੇ ਐਡਮਿੰਟਨ ਕਲੱਬ ਦੇ ਸਿਮਰਨ ਮੋਮੀ ਨੂੰ ਬਿਹਤਰੀਨ ਗੋਲਕੀਪਰ ਐਲਾਨਿਆ ਗਿਆ।ਹਾਕੀ ਮੁਕਾਬਲਿਆਂ ਤੋਂ ਇਲਾਵਾ ਕਰਵਾਏ ਗਏ ਰੱਸਾ ਕਸੀ ਮੁਕਾਬਲਿਆਂ ਵਿੱਚ ਅਜ਼ਾਦ ਸਪੋਰਟਸ ਕਲੱਬ ਕਲੱਬ ਦੀ ਟੀਮ ਨੇ ਪਹਿਲਾ ਅਤੇ ਬਲਵਿੰਦਰ ਸਿੰਘ ਮੁੱਲਾਂਪੁਰ/ਮਨਜਿੰਦਰ ਸਿੰਘ ਰੋਡੇ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਤਾਂਸ਼ ਸੀਪ ਮੁਕਾਬਲੇ ਵਿੱਚੋਂ ਹਰਬੰਸ ਧਾਲੀਵਾਲ/ਡਾ ਬਲਜਿੰਦਰ ਦੀ ਟੀਮ ਨੇ ਪਹਿਲਾ,ਪਰਮਿੰਦਰ ਗਰੇਵਾਲ/ਸੁਰਿੰਦਰ ਸਿੰਘ ਦੀ ਟੀਮ ਨੇ ਦੂਜਾ, ਨਰਿੰਦਰ ਸਿੰਘ/ਬਰਨਾਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਮੈਕਸ ਪਰੋ/ਪ੍ਰੋ ਟੈਕਸ ਬਲਾਕ ਵਲੋਂ ਮਨਦੀਪ ਦੁੱਗਲ ਅਤੇ ਕੁਆਲਟੀ ਟਰਾਂਸਮਿਸ਼ਨ ਵਲੋਂ ਪਾਲੀ ਵਿਰਕ ਨੇ ਇਨਾਮਾਂ ਦੀ ਵੰਡ ਕੀਤੀ।ਅਕਾਲ ਵਾਰੀਅਰਜ਼ ਨੇ ਸਾਰੀਆਂ ਟੀਮਾਂ,ਸਪਾਂਸਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।