Headlines

ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਦੇ ਟੂਰਨਾਮੈਂਟ ਵਿਚ ਜਮਸ਼ੇਰ ਕਬੱਡੀ ਕਲੱਬ ਦੀ ਟੀਮ ਜੇਤੂ

ਸਰੀ ( ਮਾਂਗਟ, ਦੇ ਪ੍ਰ ਬਿ)- ਬੀਤੇ ਸ਼ਨੀਵਾਰ ਨੂੰ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਅਤੇ ਕਿਡਜ ਪਲੇਅ ਵਲੋਂ ਅੰਡਰ -25 ਕਬੱਡੀ ਖਿਡਾਰੀਆਂ ਦਾ ਟੂਰਨਾਮੈਂਟ ਬੈਲ ਸੈਂਟਰ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ। ਕਬੱਡੀ ਦੀਆਂ 6 ਟੀਮਾਂ ਵਿਚਾਲੇ ਗਹਿਗੱਚ ਮੁਕਾਬਲੇ ਹੋਏ ਜਿਹਨਾਂ ਦਾ ਕਬੱਡੀ ਪ੍ਰੇਮੀਆਂ ਨੇ ਭਰਪੂਰ ਆਨੰਦ ਮਾਣਿਆ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਜਮਸ਼ੇਰ ਕਬੱਡੀ ਕਲੱਬ ਤੇ ਯੂਨੀਵਰਸਲ ਕਬੱਡੀ ਕਲੱਬ ਦੀਆਂ ਟੀਮਾਂ ਵਿਚਾਲੇ ਹੋਇਆ ਜਿਸ ਵਿਚ ਗੁਰਦਾਸਪੁਰ ਲਾਇਨਜ  ਦੀ ਟੀਮ ਜੇਤੂ ਰਹੀ। ਕੁਮੈਂਟਰੀ ਲੱਖਾ ਸਿਧਵਾਂ ਤੇ ਇਕਬਾਲ ਗਾਲਿਬ ਨੇ ਸ਼ਾਨਦਾਰ ਢੰਗ ਨਾਲ ਕੀਤੀ।

ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਐਮ ਪੀ ਸੁਖ ਧਾਲੀਵਾਲ ਤੇ ਹੇਰ ਸ਼ਖਸੀਅਤਾਂ ਪੁੱਜੀਆਂ। ਜਿਹਨਾਂ ਨੇ ਪ੍ਰਬੰਧਕਾਂ ਨੂੰ ਨਵੇਂ ਕਬੱਡੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾਂਦੇ ਇਸ ਸਫਲ ਟੂਰਨਾਮੈਂਟ ਲਈ ਵਧਾਈਆਂ ਦਿੱਤੀਆਂ। ਟੂਰਨਾਮੈਂਟ ਕਮੇਟੀ ਵਲੋਂ ਪ੍ਰਮੁੱਖ ਸ਼ਖਸੀਅਤਾਂ ਅਤੇ ਸਹਿਯੋਗੀਆਂ ਦਾ ਯਾਦਗਾਰੀ ਚਿੰਨ ਨਾਲ ਸਨਮਾਨ ਵੀ ਕੀਤਾ ਗਿਆ। ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜੀਵਨ ਸ਼ੇਰਗਿੱਲ, ਜਨਰਲ ਸਕੱਤਰ ਕੁਲਵਿੰਦਰ ਸੰਧੂ, ਖਜ਼ਾਨਚੀ ਰਾਣਾ ਪਵਾਰ, ਗਾਸ਼ਾ ਗਿੱਲ ਤੇ ਕਿਡਜ ਪਲੇਅ ਤੇ ਕੈਲ ਦੁਸਾਂਝ ਨੇ ਟੂਰਨਾਮੈਂਟ ਦੀ ਸਫਲਤਾ ਲਈ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ।