ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਸਰੀ ਨਿਵਾਸੀ ਬਿਜਨਸਮੈਨ ਬਲਬੀਰ ਸਿੰਘ ਪੰਨੂੰ ਤੇ ਸ੍ਰੀਮਤੀ ਕੁਲਵਿੰਦਰ ਕੌਰ ਪੰਨੂੰ ਦੇ ਸਪੁੱਤਰ ਗੁਰਨੂਰ ਸਿੰਘ ਪੰਨੂੰ ਦਾ ਸ਼ੁਭ ਵਿਆਹ ਸ ਪਰਦੀਪ ਸਿੰਘ ਗਰੇਵਾਲ ਤੇ ਸ੍ਰੀਮਤੀ ਗਗਨਜੋਤਪਾਲ ਕੌਰ ਗਰੇਵਾਲ ਦੀ ਸਪੁੱਤਰੀ ਉਪਨੀਤ ਕੌਰ ਗਰੇਵਾਲ ਨਾਲ ਗੁਰਦੁਆਰਾ ਬਰੁੱਕਸਾਈਡ ਸਾਹਿਬ ਵਿਖੇ ਗੁਰਮਰਿਆਦਾ ਅਨੁਸਾਰ ਹੋਇਆ। ਵਿਆਹ ਸਮਾਗਮ ਵਿਚ ਸ਼ਾਮਿਲ ਹੋਏ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਤੇ ਪਰਿਵਾਰਕ ਮਿੱਤਰਾਂ ਨੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਸੇਰੇ ਭਰਾ ਗਿਆਨ ਸਿੰਘ ਮਾਨ, ਐਡਮਿੰਟਨ ਤੋਂ ਆਮ ਆਦਮੀ ਪਾਰਟੀ ਦੇ ਆਗੂ ਜਥੇਦਾਰ ਸਕੱਤਰ ਸਿੰਘ ਸੰਧੂ, ਐਨ ਆਰ ਆਈ ਕਮਿਸ਼ਨ ਪੰਜਾਬ ਦੇ ਮੈਂਬਰ ਸੁਖਜਿੰਦਰ ਸਿੰਘ ਸੰਧੂ, ਮਾਈ ਰੇਡੀਓ ਐਡਮਿੰਟਨ ਦੇ ਸੀਈਓ ਗੁਰਸ਼ਰਨ ਸਿੰਘ ਬੁੱਟਰ, ਉਪਿੰਦਰ ਸਿੰਘ ਮਠਾੜੂ ਐਡਮਿੰਟਨ, ਰੇਸ਼ਮਦੀਪ ਮੁੰਡੀ ਬੈਲ ਕੁਨੈਕਸ਼ਨ ਐਡਮਿੰਟਨ, ਜੇ ਮਿਨਹਾਸ . ਸੈਮ ਰੱਖੜਾ ਤੇ ਹੋਰਾਂ ਨੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਵਿਆਹ ਉਪਰੰਤ ਰਿਫੈਲਕਸ਼ਨ ਬੈਂਕੁਇਟ ਹਾਲ ਸਰੀ ਵਿਖੇ ਸ਼ਾਨਦਾਰ ਪਾਰਟੀ ਕੀਤੀ ਗਈ। ਰੇਡੀਓ ਹੋਸਟ ਗੁਰਸ਼ਰਨ ਸਿੰਘ ਬੁੱਟਰ ਨੇ ਆਪਣੇ ਅੰਦਾਜ਼ ਵਿਚ ਦੋਵਾਂ ਪਰਿਵਾਰਾਂ ਨਾਲ ਸਾਂਝ ਅਤੇ ਮੁਹੱਬਤ ਦੀ ਬਾਤ ਪਾਉਂਦਿਆਂ ਦੋਵਾਂ ਪਰਿਵਾਰਾਂ ਨੂੰ ਵਧਾਈ ਦਿੱਤੀ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।