ਲਾਹੌਰ-ਓਲੰਪਿਕ ਜੈਵਲਿਨ ਚੈਂਪੀਅਨ ਅਰਸ਼ਦ ਨਦੀਮ ਨੂੰ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਲਈ ਪੰਜਾਬ ਸਰਕਾਰ ਨੇ ਇੱਕ ਕਰੋੜ ਰੁਪਏ ਦਾ ਚੈੱਕ ਅਤੇ 92.97 ਨੰਬਰ ਪਲੇਟ ਵਾਲੀ ਨਵੀਂ ਕਾਰ ਇਨਾਮ ਵਜੋਂ ਦਿੱਤੀ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਜਦੋਂ ਨਦੀਮ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਮੀਆਂ ਚੰਨੂ ਸਥਿਤ ਉਸ ਦੇ ਪਿੰਡ ਗਈ ਤਾਂ ਉਸ ਨੇ ਨਦੀਮ ਨੂੰ ਨਕਦ ਪੁਰਸਕਾਰ ਅਤੇ ਕਾਰ ਦੀਆਂ ਚਾਬੀਆਂ ਸੌਂਪੀਆਂ। ਪੰਜਾਬ ਸਰਕਾਰ ਨੇ ਨਦੀਮ ਦੇ ਕੋਚ ਸਲਮਾਨ ਇਕਬਾਲ ਬੱਟ ਨੂੰ ਵੀ 50 ਲੱਖ ਰੁਪਏ ਦਾ ਚੈੱਕ ਦਿੱਤਾ।
ਉਲੰਪਿਕ ਜੇਤੂ ਅਰਸ਼ਦ ਨਦੀਮ ਨੂੰ ਇਨਾਮ ਵਿਚ ਕਾਰ ਤੇ ਇਕ ਕਰੋੜ ਨਗਦ ਇਨਾਮ
