Headlines

ਲਿਬਰਲ ਐਮ ਪੀ ਤੇ ਮੰਤਰੀ ਹਰਜੀਤ ਸਿੰਘ ਸੱਜਣ ਦੀ ਸਲਾਨਾ ਬਾਰਬੀਕਿਊ ਪਾਰਟੀ 24 ਅਗਸਤ ਨੂੰ

ਵੈਨਕੂਵਰ- ਵੈਨਕੂਵਰ ਸਾਉਥ ਤੋਂ ਲਿਬਰਲ ਐਮ ਪੀ ਤੇ ਐਮਰਜੈਂਸੀ ਸੇਵਾਵਾਂ ਬਾਰੇ ਮੰਤਰੀ ਹਰਜੀਤ ਸਿੰਘ ਸੱਜਣ ਵਲੋਂ ਸਾਲਾਨਾ ਸਮਰ ਬਾਰਬੀਕਿਊ ਪਾਰਟੀ 24 ਅਗਸਤ ਨੂੰ ਕੀਤੀ ਜਾ ਰਹੀ ਹੈ। ਲਿਬਰਲ ਕਾਰਕੁੰਨ ਸੁਖਵਿੰਦਰਪਾਲ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਹ ਬਾਰਬੀਕਿਊ ਪਾਰਟੀ 24 ਅਗਸਤ ਦਿਨ ਸ਼ਨਵੀਰ ਨੂੰ ਸਵੇਰੇ 11 ਤੋਂ ਦੁਪਹਿਰ ਬਾਦ 3 ਵਜੇ ਤੱਕ ਈ ਗੋਰਡਨ ਪਾਰਕ 49 ਐਵਿਨਊ ਆਰਗਿਲ ਸਟਰੀਟ ਵੈਨਕੂਵਰ ਵਿਖੇੇ ਹੋਵੇਗੀ। ਉਹਨਾਂ ਲਿਬਰਲ ਸਮਰਥਕਾਂ ਤੇ ਹਲਕੇ ਦੇ ਲੋਕਾਂ ਨੂੰ ਹੁੰਮਹੁਮਾਕੇ ਪੁੱਜਣ ਦੀ ਅਪੀਲ ਕੀਤੀ ਹੈ।