ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਿਹਾ ਸਮਾਗਮ-
ਵੀਤ ਬਾਦਸ਼ਾਹ ਪੁਰੀ ਦੀ ਪੁਸਤਕ “ ਮੁਹੱਬਤ ਕੱਚੀ ਪੱਕੀ” ਅਤੇ ਬਲਬੀਰ ਸੰਘਾ ਦੀ ਪੁਸਤਕ “ ਜਿਪ ਲਾਕ ” ਲੋਕ ਅਰਪਣ-
ਸਰੀ (ਰੁਪਿੰਦਰ ਖਹਿਰਾ ਰੂਪੀ)- -ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ 10 ਅਗਸਤ, 2024 ਨੂੰ ਬਾਅਦ ਦੁਪਹਿਰ ਸੀਨੀਅਰ ਸੈਂਟਰ ਸਰ੍ਹੀ ਵਿਖੇ ਹੋਈ । ਜਿਸ ਵਿੱਚ ਦੋ ਲੇਖਕਾਂ ਦੀਆਂ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ । ਇਹ ਮੀਟਿੰਗ ਭਾਈ ਕਾਨ੍ਹ ਸਿੰਘ ਨਾਭਾ ਨੂੰ ਸਮਰਪਿਤ ਕੀਤੀ ਗਈ । ਸਮਾਗਮ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ ਵੱਲੋਂ ਅਤੇ ਸਟੇਜ ਦਾ ਸੰਚਾਲਨ ਦਰਸ਼ਨ ਸੰਘਾ ਵੱਲੋਂ ਬਾਖੂਬੀ ਨਿਭਾਇਆ ਗਿਆ ।
ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਸਹਾਇਕ ਸਕੱਤਰ ਦਰਸ਼ਨ ਸੰਘਾ, ਵੀਤ ਬਾਦਸ਼ਾਹ ਪੁਰੀ, ਬਲਬੀਰ ਸਿੰਘ ਸੰਘਾ ਸਟੇਜ ਤੇ ਸੁਸ਼ੋਭਿਤ ਹੋਏ । ਸ਼ੋਕ ਮਤੇ ਵਿੱਚ ਪ੍ਰੋ : ਅਵਤਾਰ ਸਿੰਘ ਵਿਰਦੀ ਦੇ ਸਦੀਵੀ ਵਿਛੋੜੇ ਤੇ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ ।
ਕੁਝ ਬੁਲਾਰਿਆਂ ਤੋਂ ਬਾਅਦ ਇੱਕ ਪੁਸਤਕ ਵੀਤ ਬਾਦਸ਼ਾਹ ਪੁਰੀ ਦੀ “ ਮੁਹੱਬਤ ਕੱਚੀ ਪੱਕੀ” ਅਤੇ ਦੂਸਰੀ ਪੁਸਤਕ ਬਲਬੀਰ ਸੰਘਾ ਦੀ “ ਜਿਪ ਲਾਕ” ਆਏ ਮਹਿਮਾਨ, ਬੋਰਡ ਮੈਂਬਰਜ਼ ਅਤੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿੱਚ ਰਿਲੀਜ਼ ਕੀਤੀਆਂ ਗਈਆਂ । ਇਨ੍ਹਾਂ ਪੁਸਤਕਾਂ ਬਾਰੇ ਪਰਚੇ ਪੜ੍ਹੇ ਗਏ । ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਅਤੇ ਸਹਾਇਕ ਸਕੱਤਰ ਦਰਸ਼ਨ ਸੰਘਾ ਨੇ ਵੀਤ ਬਾਦਸ਼ਾਹ ਪੁਰੀ ਦੀ ਪੁਸਤਕ ਉਪਰ ਅਤੇ ਸਰਵਨ ਸਿੰਘ ਰੰਧਾਵਾ, ਸਰਬਜੀਤ ਕੌਰ ਰੰਧਾਵਾ ਨੇ ਬਲਬੀਰ ਸੰਘਾ ਦੀ ਪੁਸਤਕ ਉਪਰ ਪਰਚੇ ਪੜ੍ਹੇ । ਗਿਆਨ ਸਿੰਘ ਕੋਟਲੀ ਤੇ ਐਡਵੋਕੇਟ ਸ਼ੈਲੀ ਤੇਜਾ ਦੁਆਰਾ ਆਪਣੇ ਵਿਚਾਰ ਪੇਸ਼ ਕੀਤੇ ਗਏ । ਸਭਾ ਵੱਲੋਂ ਇਨ੍ਹਾਂ ਦੋ ਲੇਖਕਾਂ ਦਾ ਸਨਮਾਨ ਕੀਤਾ ਗਿਆ । ਲੇਖਕ ਬਲਬੀਰ ਸੰਘਾ ਅਤੇ ਵੀਤ ਬਾਦਸ਼ਾਹ ਪੁਰੀ ਵੱਲੋਂ ਵੀ ਆਪਣੀਆਂ ਪੁਸਤਕਾਂ ਉਪਰ ਵਿਚਾਰ ਸਾਂਝੇ ਕੀਤੇ ਗਏ।
ਇਸ ਤੋਂ ਇਲਾਵਾ ਪ੍ਰੋ: ਕਸ਼ਮੀਰਾ ਸਿੰਘ, ਪ੍ਰੋ: ਪ੍ਰਿਥੀਪਾਲ ਸਿੰਘ ਸੋਹੀ, ਸ: ਮੋਤਾ ਸਿੰਘ ਝੀਤਾ ਦੁਆਰਾ ਭਾਈ ਕਾਨ੍ਹ ਸਿੰਘ ਨਾਭਾ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸਿੱਖ ਕੌਮ ਪ੍ਰਤੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਗਈ । ਇਸ ਤੋਂ ਇਲਾਵਾ ਇੰਡੀਆ ਅਤੇ ਪਾਕਿਸਤਾਨ ਤੋਂ ਸਪੈਸ਼ਲ ਮਹਿਮਾਨ ਡਾਕਟਰ ਆਸਮਾ ਕਾਦਰੀ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪਧਾਰੇ’ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਵਿਸ਼ੇਸ਼ ਪਰਚਾ ਪੜ੍ਹਿਆ। ਗੁਰ ਰਾਜ ਸਿੰਘ ਜੀ ਇੰਡੀਆ ਤੋਂ ਆਏ ਜਿਨ੍ਹਾਂ ਚਰਨ ਸਿੰਘ ਦੀ ਲਿਖਣ ਕਲਾ ਬਾਰੇ ਪਰਚਾ ਪੜ੍ਹਿਆ ਗਿਆ । ਸਭਾ ਵੱਲੋਂ ਇਨ੍ਹਾਂ ਦੋ ਲੇਖਕਾਂ ਦਾ ਵੀ ਸਨਮਾਨ ਕੀਤਾ ਗਿਆ ।
ਕਵੀ ਦਰਬਾਰ ਵਿੱਚ ਬਹੁਤ ਸਾਰੇ ਲੇਖਕਾਂ ਦੁਆਰਾ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ ਗਈਆਂ । ਜਿਨ੍ਹਾਂ ਵਿੱਚ ਮਨਜੀਤ ਮੱਲਾ ਨੇ ਤਰਨੰਮ ਵਿੱਚ ਗ਼ਜ਼ਲ ਪੜ੍ਹੀ ਅਤੇ ਇਸ ਤੋਂ ਇਲਾਵਾ ਸੁਖਪ੍ਰੀਤ ਸ਼ਰੀਵਾਲਾ, ਗੁਰਮੀਤ ਸਿੰਘ ਸਿੱਧੂ, ਕਵਿੰਦਰ ਚਾਂਦ ,ਇੰਦਰਜੀਤ ਧਾਮੀ, ਕੇਸਰ ਸਿੰਘ ਕੂਨਰ, ਖੁਸ਼ਹਾਲ ਗਲੋਟੀ, ਅਮਰੀਕ ਸਿੰਘ ਲੇਲ੍ਹ, ਦਿਲਬੀਰ ਸਿੰਘ ਕੰਗ, ਭੁਪਿੰਦਰ ਸਿੰਘ ਮੱਲੀ, ਦਰਸ਼ਨ ਸਿੰਘ ਸਿੱਧੂ, ਡਾਕਟਰ ਦਵਿੰਦਰ ਕੌਰ,ਚਰਨ ਸਿੰਘ,ਰਾਜਦੀਪ ਤੂਰ, ਹਰਪਾਲ ਸਿੰਘ ਪ੍ਰਧਾਨ ਸੀਨੀਅਰ ਸੈਂਟਰ , ਗੁਰ ਰਾਜ ਸਿੰਘ,ਡਾਕਟਰ ਪ੍ਰਿਥੀਪਾਲ ਸਿੰਘ ਸੋਹੀ, ਐਡਵੋਕੇਟ ਸ਼ੈਲੀ ਤੇਜਾ, ਸਰਬਜੀਤ ਕੌਰ ਰੰਧਾਵਾ, ਮਨਜੀਤ ਕੌਰ ਗਿੱਲ ਲੈਂਗਲੀ, ਅਮਰਜੀਤ ਕੌਰ ,ਹਰਬੀਰ ਸਿੰਘ ਸੰਘਾ, ਸੁਖਬੀਰ ਸਿੰਘ ਸੰਘਾ, ਅਮਰਜੀਤ ਕੌਰ ਮਾਂਗਟ, ਗੁਰ ਦਰਸ਼ਨ ਸਿੰਘ ਮਠਾਰੂ, ਕਰਨਲ ਹਰਚਰਨ ਸਿੰਘ ਬਾਜਵਾ, ਯੁਵਰਾਜ ਸਿੰਘ,ਰਣਬੀਰ ਸਿੰਘ,ਦਵਿੰਦਰ ਸਿੰਘ ਮਾਂਗਟ, ਗੁਰਮੇਲ ਸਿੰਘ ਰੰਧਾਵਾ,ਬਲਰਾਜ ਸਿੰਘ,ਕਸ਼ਮੀਰ ਸਿੰਘ ਉਪਲ, ਪ੍ਰਤਾਪ ਸਿੰਘ, ਦਰਸ਼ਨ ਸਿੰਘ ਸੰਧੂ,ਮਲਕੀਤ ਸਿੰਘ ਸਿੱਧੂ, ਨਛੱਤਰ ਸਿੰਘ ਦੰਦੀਵਾਲ, ਕਮਕਿਰਜੀਤ ਜੌਹਲ, ਮਲਕੀਤ ਸਿੰਘ ਖੰਗੂੜਾ, ਗੁਰਬਚਨ ਸਿੰਘ ਬਰਾੜ, ਜਸਵੰਤ ਕੌਰ ਸੰਘਾ, ਇੰਦਰਜੀਤ ਕੌਰ ਸੰਘਾ, ਗੁਰਨੀਤ ਕੌਰ ਸੰਘਾ, ਪਵਨ ਕਾਹਲੋਂ, ਹਰਵਿੰਦਰ ਬਰਾੜ, ਬਵਨੀਤ ਕੌਰ ਬਰਾੜ, ਜਸਲੀਨ ਕੌਰ ਬਰਾੜ, ਮਨਿੰਦਰ ਜੀਤ ਕੌਰ ਸੰਘਾ, ਸ਼ਰਨਜੀਤ ਕੌਰ ਹੰਸਰਾ, ਕਿਰਨਜੀਤ ਕੌਰ ਸੰਘਾ, ਗੁਰਮੀਤ ਸਿੰਘ ਕਾਕਟ, ਤਰਲੋਚਨ ਸਿੰਘ, ਨਰਿੰਦਰ ਸਿੰਘ ਨਿਜੱਰ, ਡਾ ਬਲਦੇਵ ਸਿੰਘ ਖਹਿਰਾ, ਅਵਤਾਰ ਸਿੰਘ ਢਿੱਲੋ ਨੇ ਆਪਣੀ ਹਾਜ਼ਰੀ ਲਵਾਈ । ਇਸ ਸਮਾਗਮ ਵਿੱਚ ਡਾਕਟਰ ਆਸਮਾ ਕਾਦਰੀ ਅਤੇ ਸ: ਮੋਤਾ ਸਿੰਘ ਝੀਤਾ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਗਏ ।
ਅੰਤ ਵਿੱਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਸਮਾਗਮ ਨੂੰ ਸਮੇਟਦਿਆਂ ਸਭ ਦਾ ਧੰਨਵਾਦ ਕੀਤਾ ਗਿਆ ।