Headlines

ਸਿੱਖ ਵਿਦਵਾਨ ਡਾ ਪੂਰਨ ਸਿੰਘ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ

ਸਰੀ ( ਦੇ ਪ੍ਰ ਬਿ)- ਬੀਤੇ ਐਤਵਾਰ ਨੂੰ ਉਘੇ ਸਿੱਖ ਵਿਦਵਾਨ ਡਾ ਪੂਰਨ ਸਿੰਘ ਦੁਆਰਾ ਲਿਖੀਆਂ ਦੋ ਪੁਸਤਕਾਂ  ” ਸਿੱਖ ਲਹਿਰ : ਸਿੱਖ ਗੁਰੂ ਸਾਹਿਬਾਨ ਦਾ ਫਲਸਫਾ ਤੇ ਸੰਘਰਸ਼” ਅਤੇ ਸਿੱਖ ਸੰਸਕਾਰਾਂ ਨਾਲ ਜੁੜੇ ਵਹਿਮ- ਭਰਮ ਅਤੇ ਕਰਮ-ਕਾਂਡ” ਦਾ ਲੋਕ ਅਰਪਣ ਜ਼ੌਰਜ ਮੈਕੀ ਲਾਇਬਰੇਰੀ, ਨਾਰਥ ਡੈਲਟਾ ਵਿਖੇ ਕੀਤਾ ਗਿਆ। ਇਸ ਮੌਕੇ ਹਾਜ਼ਰ ਵਿਦਵਾਨਾਂ ਜਿਹਨਾਂ ਵਿਚ ਡਾ ਪਿਆਰੇ ਲਾਲ ਗਰਗ, ਡਾ ਗੁਰਦੇਵ ਸਿੰਘ ਸਿੱਧੂ, ਡਾ ਦਵਿੰਦਰ ਸਿੰਘ ਸ਼ਾਮਿਲ ਸਨ ਵਲੋਂ ਪੁਸਤਕਾਂ  ਉਪਰ ਵਿਚਾਰ ਚਰਚਾ ਕੀਤੀ ਗਈ। ਉਘੀ ਟੀਵੀ ਹੋਸਟ ਬਲਜਿੰਦਰ ਕੌਰ ਅਤੇ ਪੰਜਾਬ ਗਾਰਡੀਅਨ ਦੇ ਸੰਪਾਦਕ ਹਰਕੀਰਤ ਸਿੰਘ ਕੁਲਾਰ ਨੇ ਵਿਚਾਰ ਚਰਚਾ ਵਿਚ ਹਿੱਸਾ ਲਿਆ ਤੇ ਡਾ ਪੂਰਨ ਸਿੰਘ ਨੂੰ ਪੜਨਯੋਗ ਅਤੇ ਨਵੀਂ ਪੀੜੀ ਨੂੰ ਸੇਧ ਦੇਣ ਵਾਲੀਆਂ ਪੁਸਤਕਾਂ ਦੀ ਰਚਨਾ ਲਈ ਵਧਾਈ ਦਿੱਤੀ। ਇਸ ਮੌਕੇ ਡਾ ਪੂਰਨ ਸਿੰਘ ਨੇ ਆਪਣੀਆਂ ਪੁਸਤਕਾਂ ਅਤੇ ਲੇਖਣੀ ਨਾਲ ਸਰੋਤਿਆਂ ਦੀ ਸਾਂਝ ਪੁਆਂਦਿਆਂ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਅਤੇ ਸਿੱਖ ਸੰਸਕਾਰਾਂ ਨਾਲ ਜੁੜੇ ਵਹਿਮ ਭਰਮਾਂ ਬਾਰੇ ਵਿਸਥਾਰਿਤ ਚਰਚਾ ਕੀਤੀ।