Headlines

ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਕੈਨੇਡਾ ਦੌਰੇ ਤੇ

ਦੋਸਤਾਂ-ਮਿੱਤਰਾਂ ਵਲੋਂ ਵੈਨਕੂਵਰ ਵਿਚ  ਨਿੱਘਾ ਸਵਾਗਤ-

ਵੈਨਕੂਵਰ,16  ਅਗਸਤ (ਮਲਕੀਤ ਸਿੰਘ)—ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕੈਨੇਡਾ ਦੌਰੇ ਦੌਰਾਨ ਬੀਤੇ ਦਿਨ ਵੈਨਕੂਵਰ ਪੁੱਜੇ। ਜਿੱਥੇ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ’ਚ ਗੈਰੀ ਗਰੇਵਾਲ, ਮਨਜੀਤ ਪੰਧੇਰ ਅਤੇ ਅਵਤਾਰ ਗਰੇਵਾਲ ਆਦਿ ਦੇ ਨਾਮ ਜ਼ਿਕਰਯੋਗ ਹਨ। ਇਸ ਮੌਕੇ ’ਤੇ ਇੰਗਲੈਂਡ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਕਮਲ ਧਾਲੀਵਾਲ ਵੀ ਉਹਨਾਂ ਦੇ ਨਾਲ ਸਨ।