Headlines

ਕੁਦਰਤ ਨੂੰ ਪਿਆਰ ਕਰਨ ਵਾਲੀ ਬਹੁਪੱਖੀ ਸ਼ਖਸੀਅਤ ਹੈ ਅਲੀਨਾ ਸਿੰਘ

ਵੈਨਕੂਵਰ (ਦੇ ਪ੍ਰ ਬਿ)-ਬਹੁਪੱਖੀ ਐਡਵੋਕੇਟ ਅਤੇ ਕਲਾਕਾਰ ਅਲੀਨਾ ਸਿੰਘ ਮਿਸ ਅਰਥ ਕੈਨੇਡਾ 2024 ਵਜੋਂ ਵਾਤਾਵਰਣ ਸੰਭਾਲ ਦੀ ਭਾਵਨਾ ਨੂੰ ਪੇਸ਼ ਕਰਦੀ ਹੈ। ਆਸਟਰੇਲੀਆ ਦੇ ਤਟਵਰਤੀ ਸ਼ਹਿਰ ਸਿਡਨੀ ਵਿਚ ਜਨਮੀ ਅਲੀਨਾ ਅੰਦਰ ਛੋਟੀ ਉਮਰ ਤੋਂ ਹੀ ਕੁਦਰਤ ਪ੍ਰਤੀ ਜਾਨੂੰਨ ਭਰਿਆ ਹੋਇਆ ਹੈ। ਮੈਕਮਾਸਟਰ ਯੂਨੀਵਰਸਿਟੀ ਤੋਂ ਅਕਾਉਂਟਿੰਗ ਵਿਚ ਡਿਗਰੀ ਪ੍ਰਾਪਤ ਉਹ ਚਾਰਟਿਡ ਪ੍ਰੋਫੈਸ਼ਨਲ ਅਕਾਉਂਟਿੰਗ ਡਿਜੈਗਨੇਸ਼ਨ ਦੀ ਪੈਰਵੀ ਵੀ ਕਰ ਰਹੀ ਹੈ। ਫਿਰ ਵੀ ਅਲੀਨਾ ਨੂੰ ਉਸ ਦੇ ਅਕਾਦਮਿਕ ਅਤੇ ਪੇਸ਼ੇਵਰ ਪ੍ਰਾਪਤੀਆਂ ਨਾਲ ਹੀ ਪ੍ਰੀਭਾਸ਼ਤ ਨਹੀਂ ਕੀਤਾ ਜਾ ਸਕਦਾ, ਉਹ ਕਲਾਵਾਂ ਨਾਲ ਡੂੰਘੇ ਪਿਆਰ ਵਾਲੀ ਇਕ ਵਚਨਬੱਧ ਵਿਅਕਤੀ ਹੈ, ਚਾਹੇ ਗੱਲ ਗਾਉਣ, ਨਾਚ ਕਰਨ ਦੀ ਹੋਵੇ ਜਾਂ ਪੇਟਿੰਗ ਦੀ। ਉਸ ਦੀ ਸਿਰਜਣਤਾ ਦੀ ਕੋਈ ਹੱਦ ਨਹੀਂ। ਉਹ ਆਪਣੀ ਪਹਿਲੀ ਕਦਮੀ ਆਰਟ4ਅਰਥ ਰਾਹੀਂ ਪੌਣਪਾਣੀ ਤਬਦੀਲੀ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਕਲਾਤਮਿਕ ਪ੍ਰਤਿਭਾ ਦਾ ਲਾਭ ਲੈਂਦੀ ਹੈ। ਅਲੀਨਾ ਲਈ ਕੁਦਰਤ ਅਨਮੋਲ ਤੋਹਫਾ ਹੈ ਜਿਸ ਦੀ ਕਦਰ ਤੇ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਉਹ ਵਾਤਾਵਰਣ ਪ੍ਰਤੀ ਜਾਗਰੂਕਤਾ ਤੇ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਦੂਸਰਿਆਂ ਨੂੰ ਇਸ ਵਿਚ ਸ਼ਾਮਿਲ ਹੋਣਲਈ ਪ੍ਰੇਰਿਤ ਕਰਨ ਦੇ ਮਿਸ਼ਨ ਵਿਚ ਲੱਗੀ ਹੋਈ ਹੈ। ਮਿਸ ਅਰਥ ਕੈਨੇਡਾ 2024 ਵਜੋਂ ਆਪਣੀ ਭੂਮਿਕਾ ਰਾਹੀਂ ਅਲੀਨਾ ਸਿੰਘ ਸਾਡੇ ਗ੍ਰਹਿ ‘ਤੇ ਸਥਾਈ ਪ੍ਰਭਾਵ ਪਾਉਣ ਲਈ ਤਿਆਰ ਹੈ।